21.1 C
Jalandhar
Friday, March 29, 2024
spot_img

ਮੁੱਖ ਮੰਤਰੀ ਦੇ ਦੋਸ਼ਾਂ ’ਚ ਸਚਾਈ ਹੈ ਤਾਂ ਮੇਰਾ ਕੱਖ ਨਾ ਰਹੇ : ਚੰਨੀ

ਚਮਕੌਰ ਸਾਹਿਬ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਬਾਅਦ ਦੁਪਹਿਰ ਇਥੋਂ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਿਡਾਰੀ ਨੂੰ ਨੌਕਰੀ ਦੇਣ ਲਈ 2 ਕਰੋੜ ਰੁਪਏ ਮੰਗਣ ਦੇ ਲਗਾਏ ਗਏ ਦੋਸ਼ਾਂ ਸੰਬੰਧੀ ਕਿਹਾ ਕਿ ਉਨ੍ਹਾ ਨੂੰ ਅੱਜ ਤੱਕ ਜੋ ਮਿਲਿਆ ਹੈ, ਉਹ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੇ ਆਸ਼ੀਰਵਾਦ ਅਤੇ ਹਲਕੇ ਦੇ ਲੋਕਾਂ ਦੇ ਪਿਆਰ-ਸਤਿਕਾਰ ਸਦਕਾ ਮਿਲਿਆ ਹੈ। ਉਨ੍ਹਾ ਅਰਦਾਸ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਵੱਲੋਂ ਲਗਾਏ ਦੋਸ਼ਾਂ ’ਚ ਸੱਚਾਈ ਹੋਵੇ ਤਾਂ ਉਨ੍ਹਾ (ਚੰਨੀ) ਦਾ ਕੱਖ ਨਾ ਰਹੇ। ਚੰਨੀ ਨੇ ਕਿਹਾ-ਸੱਚੇ ਪਾਤਸ਼ਾਹ ਜੇ ਮੈਂ ਪੈਸੇ ਮੰਗੇ ਹੋਣ ਤਾਂ ਮੈਂ ਦੇਣਦਾਰ ਹਾਂ। ਅਰਦਾਸ ਕਰਨ ਤੋਂ ਬਾਅਦ ਉਨ੍ਹਾ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਹਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਕਹਿ ਦੇਵੇ ਕਿ ਨੌਕਰੀ ਜਾਂ ਕਿਸੇ ਦੀ ਬਦਲੀ ਦੇ ਉਨ੍ਹਾ ਨੇ ਪੈਸੇ ਲਏ ਹਨ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ ਪਰ ਭਗਵੰਤ ਮਾਨ ਵਿਜੀਲੈਂਸ ਰਾਹੀਂ ਉਨ੍ਹਾ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਨਾ ਪਿੱਛੇ ਹਟੇ ਹਨ ਅਤੇ ਨਾ ਹੀ ਉਹ ਸਰਕਾਰ ਵੱਲੋਂ ਉਨ੍ਹਾ ਨੂੰ ਜੇਲ੍ਹ ਭੇਜਣ ਤੋਂ ਡਰਦੇ ਹਨ। ਉਹ ਹੰਕਾਰੀ ਅਤੇ ਝੂਠੇ ਮੁੱਖ ਮੰਤਰੀ ਦਾ ਸਬਰ ਨਾਲ ਸਾਹਮਣਾ ਕਰਨਗੇ।

Related Articles

LEAVE A REPLY

Please enter your comment!
Please enter your name here

Latest Articles