32.7 C
Jalandhar
Saturday, July 27, 2024
spot_img

9 ਸਾਲ, 9 ਸਵਾਲ

ਨਵੀਂ ਦਿੱਲੀ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਸ਼ੁੱਕਰਵਾਰ ‘9 ਸਾਲ, 9 ਸਵਾਲ’ ਨਾਂਅ ਕਿਤਾਬਚਾ ਜਾਰੀ ਕਰਦਿਆਂ ਕਿਹਾ ਕਿ 26 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ‘ਮੁਆਫੀ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ-9 ਸਾਲਾਂ ਬਾਅਦ ਅੱਜ ਕਾਂਗਰਸ 9 ਸਵਾਲ ਪੁੱਛ ਰਹੀ ਹੈ | ਇਹ ਸਵਾਲ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਪੁੱਛੇ ਸਨ, ਪਰ ਪ੍ਰਧਾਨ ਮੰਤਰੀ ਅਤੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ |
ਉਨ੍ਹਾ ਸਵਾਲ ਕੀਤਾ-ਪ੍ਰਧਾਨ ਮੰਤਰੀ ਜੀ, ਮਹਿੰਗਾਈ ਅਤੇ ਬੇਰੁਜ਼ਗਾਰੀ ਕਿਉਂ ਅਸਮਾਨ ਛੂਹ ਰਹੀ ਹੈ? ਇਹ ਆਰਥਿਕ ਅਸਮਾਨਤਾ ਕਿਉਂ ਵਧ ਰਹੀ ਹੈ? ਅਜਿਹਾ ਕਿਉਂ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਹੋਈ, ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਗਏ? ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਗਈ? ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਐੱਸ ਬੀ ਆਈ ਅਤੇ ਐੱਲ ਆਈ ਸੀ ‘ਚ ਜਮ੍ਹਾਂ ਲੋਕਾਂ ਦੀ ਮਿਹਨਤ ਦੀ ਕਮਾਈ ਇਸ ਸਮੂਹ ‘ਚ ਕਿਉਂ ਲਗਾਈ ਗਈ, ਅਡਾਨੀ ਸਮੂਹ ਦੀਆਂ ਸ਼ੈੱਲ ਕੰਪਨੀਆਂ ‘ਚ ਜਮ੍ਹਾਂ 20,000 ਕਰੋੜ ਰੁਪਏ ਕਿਸਦੇ ਹਨ? ਪ੍ਰਧਾਨ ਮੰਤਰੀ ਜੀ, ਚੀਨ ਨੂੰ ਅੱਖ ਦਿਖਾਉਣ ਦੀ ਗੱਲ ਕਰਨ ਦੇ ਬਾਵਜੂਦ ਤੁਸੀਂ ਚੀਨ ਨੂੰ ਕਲੀਨ ਚਿੱਟ ਕਿਉਂ ਦਿੱਤੀ? ਸਿਆਸੀ ਲਾਹੇ ਲਈ ਡਰ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ? ਤੁਸੀਂ ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਘੱਟਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਚੁੱਪ ਕਿਉਂ ਹੋ, ਜਾਤੀ ਆਧਾਰਤ ਜਨਗਣਨਾ ‘ਤੇ ਚੁੱਪ ਕਿਉਂ ਹੋ? ਅਜਿਹਾ ਕਿਉਂ ਹੈ ਕਿ ਵਿਰੋਧੀ ਧਿਰ ਦੇ ਨੇਤਾਵਾਂ ਵਿਰੁੱਧ ਬਦਲਾਖੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ? ਕੀ ਇਹ ਨਹੀਂ ਹੈ ਕਿ 40 ਲੱਖ ਲੋਕਾਂ ਦੀ ਕੁਪ੍ਰਬੰਧਨ ਕਾਰਨ ਮੌਤ ਹੋ ਗਈ ਅਤੇ ਪ੍ਰਭਾਵਤ ਪਰਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ? ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਵਾਲਾਂ ‘ਤੇ ਬੋਲਣਾ ਚਾਹੀਦਾ ਹੈ |

Related Articles

LEAVE A REPLY

Please enter your comment!
Please enter your name here

Latest Articles