ਨਵੀਂ ਦਿੱਲੀ : ਕਾਂਗਰਸ ਨੇ ‘ਅਗਨੀਪੱਥ’ ਸਕੀਮ ਦੇ ਵਿਰੋਧ ਵਿੱਚ ਐਤਵਾਰ ਦਿੱਲੀ ਦੇ ਜੰਤਰ-ਮੰਤਰ ਵਿੱਚ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ | ਵੱਖ-ਵੱਖ ਸੂਬਿਆਂ ਤੋਂ ਆਏ ਕਾਂਗਰਸੀ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਨਾਲ ਕੇਂਦਰ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ | ਕੋਰੋਨਾ ਕਾਲ ਦੌਰਾਨ ਬੰਦ ਕੀਤੀ ਗਈ ਫੌਜ ਦੀ ਭਰਤੀ ਅਜੇ ਤੱਕ ਮੁੜ ਸ਼ੁਰੂ ਨਹੀਂ ਕੀਤੀ ਗਈ, ਪਰ ‘ਅਗਨੀਪੱਥ’ ਵਰਗੀ ਭਰਤੀ ਯੋਜਨਾ ਸ਼ੁਰੂ ਕਰਕੇ ਨੌਜਵਾਨ ਵਰਗ ਨਾਲ ਧੋਖਾ ਕੀਤਾ ਹੈ |





