ਕਾਬੁਲ ਦੇ ਗੁਰਦੁਆਰੇ ‘ਤੇ ਹਮਲੇ ਤੋਂ ਬਾਅਦ 100 ਅਫਗਾਨੀ ਸਿੱਖਾਂ ਤੇ ਹਿੰਦੂਆਂ ਨੂੰ ਈ-ਵੀਜ਼ਾ

0
350

ਨਵੀਂ ਦਿੱਲੀ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕਰਤੇ ਪ੍ਰਵਾਨ ਗੁਰਦੁਆਰੇ ‘ਤੇ ਇਸਲਾਮਿਕ ਸਟੇਟ ਵੱਲੋਂ ਕੀਤੇ ਹਮਲੇ ਤੋਂ ਇੱਕ ਦਿਨ ਬਾਅਦ ਕੇਂਦਰ ਸਰਕਾਰ ਨੇ 100 ਤੋਂ ਵੱਧ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਈ-ਵੀਜ਼ਾ ਜਾਰੀ ਕੀਤਾ ਹੈ | ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਸਨਿੱਚਰਵਾਰ ਨੂੰ ਹੋਏ ਇਸ ਹਮਲੇ ‘ਚ ਦੋ ਲੋਕ ਮਾਰੇ ਗਏ ਸਨ, ਜਦਕਿ 7 ਹੋਰ ਜ਼ਖਮੀ ਹੋ ਗਏ ਸਨ | ਤਾਲਿਬਾਨੀ ਬਲਾਂ ਦੀ ਜਵਾਬੀ ਕਾਰਵਾਈ ‘ਚ ਤਿੰਨ ਹਮਲਾਵਰ ਵੀ ਮਾਰੇ ਗਏ ਸਨ |
ਇਸੇ ਦੌਰਾਨ ਗੁਰਦੁਆਰਾ ਕਰਤੇ ਪ੍ਰਵਾਨ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਇਸਲਾਮਿਕ ਸਟੇਟ ਨੇ ਕਿਹਾ ਕਿ ਇਹ ਹਮਲਾ ‘ਪੈਗੰਬਰ ਮੁਹੰਮਦ’ ਦੇ ਅਪਮਾਨ ਦੀ ਪ੍ਰਤੀਕਿਰਿਆ ਵਜੋਂ ਕੀਤਾ ਗਿਆ ਸੀ | ਇੱਕ ਟੈਲੀਗ੍ਰਾਮ ਚੈਨਲ ‘ਤੇ ਇਸਲਾਮਿਕ ਸਟੇਟ ਦੀ ਸਥਾਨਕ ਬਰਾਂਚ ਨੇ ਕਿਹਾ ਕਿ ਇਹ ਹਮਲਾ ਭਾਰਤ ਸਰਕਾਰ ਦੀ ਇੱਕ ਤਰਜਮਾਨ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਦੀ ਜਵਾਬੀ ਕਾਰਵਾਈ ਸੀ |

LEAVE A REPLY

Please enter your comment!
Please enter your name here