ਕੈਂਡਲ ਮਾਰਚ ਅੱਜ

0
238

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਸਾਹਿਤਕ ਸੱਭਿਆਚਾਰਕ ਸੰਸਥਾ ਫੁਲਕਾਰੀ, ਜਮਹੂਰੀ ਅਧਿਕਾਰ ਸਭਾ ਜਲੰਧਰ, ਤਰਕਸ਼ੀਲ ਸੁਸਾਇਟੀ ਪੰਜਾਬ ਜਲੰਧਰ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਪੀਪਲਜ਼ ਵਾਈਸ, ਇਸਤਰੀ ਜਾਗਿ੍ਰਤੀ ਮੰਚ, ਪ੍ਰਗਤੀਸ਼ੀਲ ਲੇਖਕ ਸੰਘ (ਪੰਜਾਬ) ਅਤੇ ਮਾਨਵਵਾਦੀ ਰਚਨਾ ਮੰਚ ਵੱਲੋਂ 31 ਮਈ ਸ਼ਾਮ 6 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ’ਤੇ ਸਾਂਝੇ ਤੌਰ ਤੇ ਮੋਮਬੱਤੀਆਂ ਜਗਾ ਕੇ ਜ਼ੋਰਦਾਰ ਮੰਗ ਕੀਤੀ ਜਾਏਗੀ ਕਿ ਦਿੱਲੀ ਜੰਤਰ-ਮੰਤਰ ’ਤੇ ਇੱਕ ਮਹੀਨੇ ਤੋਂ ਵੱਧ ਅਰਸੇ ਤੋਂ ਜਾਇਜ਼ ਮੰਗਾਂ ਲਈ ਆਵਾਜ਼ ਬੁਲੰਦ ਕਰ ਰਹੀਆਂ ਕੌਮਾਂਤਰੀ ਪੱਧਰ ਦੀਆਂ ਤਮਗਾ ਜੇਤੂ ਖਿਡਾਰਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ। ਇਹਨਾਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਦੇਸ਼ ਭਗਤ ਯਾਦਗਾਰ ਹਾਲ ਇਕੱਤਰ ਹੋ ਕੇ ਇਹ ਫੈਸਲਾ ਕੀਤਾ ਕਿ ਮੂੰਹਜ਼ੋਰ ਹੋਏ ਬੇਸ਼ਰਮੀ ਭਰਿਆ ਨੰਗਾ ਨਾਚ ਨੱਚਦਿਆਂ ਹਨੇਰੇ ਦੇ ਰਾਜ ਨੇ ਚਾਨਣ ਦੀ ਗੱਲ ਕਰਦੀਆਂ ਖਿਡਾਰਨਾਂ ਨੂੰ ਬੇਰਹਿਮੀ ਨਾਲ ਸੜਕਾਂ ਤੇ ਘੜੀਸਿਆ, ਉਹਨਾਂ ਦੇ ਟੈਂਟ ਪੁੱਟ ਦਿੱਤੇ ਅਤੇ ਉਲਟਾ ਉਹਨਾਂ ’ਤੇ ਹੀ ਝੂਠੇ ਕੇਸ ਮੜ੍ਹ ਦਿੱਤੇ। ਮੋਮਬੱਤੀਆਂ ਜਗਾ ਕੇ ਇਹ ਅਹਿਦ ਲਿਆ ਜਾਏਗਾ ਕਿ ਚਾਨਣ ਕਦੇ ਵੀ ਹਨੇਰੇ ਤੋਂ ਹਾਰਿਆ ਨਹੀਂ ਕਰਦਾ। ਇਹ ਅਹਿਦ ਵੀ ਲਿਆ ਜਾਏਗਾ ਕਿ ਬਿ੍ਰਜ ਭੂਸ਼ਣ ਸ਼ਰਣ ਨੂੰ ਗਿ੍ਰਫਤਾਰ ਕੀਤਾ ਜਾਵੇ ਅਤੇ ਉਸ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਏ।

LEAVE A REPLY

Please enter your comment!
Please enter your name here