ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਦਾ ਮਾਸਟਰਮਾਈਂਡ ਲਖਬੀਰ ਰੋਡੇ

0
230

ਲੁਧਿਆਣਾ : ਇੱਥੇ ਕੋਰਟ ਕੰਪਲੈਕਸ ਬੰਬ ਧਮਾਕਾ ਮਾਮਲੇ ’ਚ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ ਐੱਲ ਐੱਫ) ਦੇ ਪਾਕਿਸਤਾਨ ਸਥਿਤ ਮੁਖੀ ਸਮੇਤ ਦੋ ਵਿਅਕਤੀਆਂ ਖਿਲਾਫ ਸਪਲੀਮੈਂਟਰੀ ਚਾਰਜਸੀਟ ਦਾਇਰ ਕੀਤੀ ਹੈ। 23 ਦਸੰਬਰ 2021 ਨੂੰ ਹੋਏ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਛੇ ਜਖਮੀ ਹੋ ਗਏ ਸਨ। ਅੰਮਿ੍ਰਤਸਰ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਅਤੇ ਮੋਗਾ ਦੇ ਲਖਬੀਰ ਸਿੰਘ ਉਰਫ ਰੋਡੇ ਨੂੰ ਐੱਨ ਆਈ ਏ ਨੇ ਯੂ ਏ ਪੀ ਏ ਤਹਿਤ ਚਾਰਜਸ਼ੀਟ ਕੀਤਾ ਸੀ। ਐੱਨ ਆਈ ਏ ਨੇ ਕਿਹਾ ਕਿ ਲਖਬੀਰ ਸਿੰਘ ਪਾਕਿਸਤਾਨ ਵਿੱਚ ਹੈ, ਜਿੱਥੋਂ ਉਸ ਨੇ ਪੰਜਾਬ ਵਿੱਚ ਧਮਾਕੇ ਕਰਨ ਲਈ ਆਈ ਈ ਡੀ ਦੀ ਤਸਕਰੀ ਕੀਤੀ ਸੀ। ਉਹ ਪਾਬੰਦੀਸ਼ੁਦਾ ਜਥੇਬੰਦੀਆਂ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਹੈ। ਐਨ ਆਈ ਏ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਘਟਨਾ ਦਾ ਮਾਸਟਰਮਾਈਂਡ ਸੀ।

LEAVE A REPLY

Please enter your comment!
Please enter your name here