ਯੇਚੁਰੀ ਵੱਲੋਂ ਕੇਜਰੀਵਾਲ ਨੂੰ ਹਮਾਇਤ ਦਾ ਭਰੋਸਾ

0
276

ਨਵੀਂ ਦਿੱਲੀ : ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦਿੱਲੀ ’ਚ ਪ੍ਰਸ਼ਾਸਨਕ ਸੇਵਾਵਾਂ ਦੇ ਨਿਯੰਤਰਣ ਬਾਰੇ ਕੇਂਦਰ ਦੇ ਆਰਡੀਨੈਂਸ ਦੀ ਨਿੰਦਾ ਕੀਤੀ ਅਤੇ ਇਸ ਬਾਰੇ ਬਿੱਲ ਆਉਣ ’ਤੇ ਸੰਸਦ ’ਚ ਇਸ ਦਾ ਵਿਰੋਧ ਕਰਨ ਲਈ ‘ਆਪ’ ਨੂੰ ਆਪਣੀ ਪਾਰਟੀ ਦੀ ਹਮਾਇਤ ਦਿੱਤੀ। ਉਨ੍ਹਾ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਵੀ ਇਸ ਮੁੱਦੇ ’ਤੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਵਿਚ ਪ੍ਰਸ਼ਾਸਨਕ ਸੇਵਾਵਾਂ ’ਤੇ ਆਰਡੀਨੈਂਸ ਨੂੰ ਲਾਗੂ ਕਰਨਾ ਸੰਵਿਧਾਨ ਦੀ ਉਲੰਘਣਾ ਹੈ ਅਤੇ ਅਜਿਹਾ ਕਿਸੇ ਵੀ ਗੈਰ-ਭਾਜਪਾ ਸਰਕਾਰ ਨਾਲ ਹੋ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ’ਤੇ ਸਮਰਥਨ ਮੰਗਣ ਲਈ ਇੱਥੇ ਯੇਚੁਰੀ ਨਾਲ ਮੁਲਾਕਾਤ ਕੀਤੀ।

LEAVE A REPLY

Please enter your comment!
Please enter your name here