ਭਲਵਾਨਾਂ ਦੇ ਹੱਕ ‘ਚ ਅੱਜ ਮਹਾਂ ਪੰਚਾਇਤ

0
242

ਮੁਜ਼ੱਫਰਨਗਰ : ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਨਰੇਸ਼ ਟਿਕੈਤ ਨੇ ਕਿਹਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਜ ਭੂਸ਼ਣ ਸ਼ਰਣ ਸਿੰਘ ਖਿਲਾਫ ਭਲਵਾਨਾਂ ਵੱਲੋਂ ਚੱਲ ਰਹੇ ਵਿਰੋਧ ‘ਤੇ ਚਰਚਾ ਕਰਨ ਲਈ ਵੀਰਵਾਰ ਨੂੰ ਮੁਜ਼ੱਫਰਨਗਰ ਦੇ ਸੋਰਮ ਪਿੰਡ ‘ਚ ਮਹਾਂ ਪੰਚਾਇਤ ਕੀਤੀ ਜਾਵੇਗੀ | ਬਲਯਾਨ ਖਾਪ ਦੇ ਮੁਖੀ ਟਿਕੈਤ ਨੇ ਮੰਗਲਵਾਰ ਰਾਤ ਕਿਹਾ ਕਿ ਇਸ ਮਾਮਲੇ ‘ਤੇ ਮਹਾਂ ਪੰਚਾਇਤ ‘ਚ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ |
ਬੀਤੇ ਦਿਨੀਂ ਭਾਰਤ ਦੇ ਨਾਮੀ ਭਲਵਾਨ ਸੈਂਕੜੇ ਸਮਰਥਕਾਂ ਨਾਲ ਆਪਣੇ ਵਿਸ਼ਵ ਅਤੇ ਉਲੰਪਿਕ ਤਮਗੇ ਗੰਗਾ ‘ਚ ਵਹਾਉਣ ਲਈ ਹਰਿਦੁਆਰ ਪੁੱਜੇ ਸਨ, ਪਰ ਖਾਪ ਅਤੇ ਕਿਸਾਨ ਨੇਤਾਵਾਂ ਵੱਲੋਂ ਯਕੀਨ ਦਿਵਾਉਣ ਤੋਂ ਬਾਅਦ ਉਨ੍ਹਾਂ ਫੈਸਲਾ ਟਾਲ ਦਿੱਤਾ | ਟਿਕੈਤ ਨੇ ਕਿਹਾ ਕਿ ਯੂ ਪੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ਤੋਂ ਵੱਖ-ਵੱਖ ਖਾਪਾਂ ਦੇ ਕਈ ਨੁਮਾਇੰਦੇ ਅਤੇ ਉਨ੍ਹਾਂ ਦੇ ਮੁਖੀ ਭਲਵਾਨਾਂ ਦੇ ਹੱਕ ‘ਚ ਅਗਲੀ ਕਾਰਵਾਈ ਦਾ ਫੈਸਲਾ ਕਰਨ ਲਈ ਮਹਾਂ ਪੰਚਾਇਤ ‘ਚ ਹਿੱਸਾ ਲੈਣਗੇ |

LEAVE A REPLY

Please enter your comment!
Please enter your name here