ਨਾਇਬ ਤਹਿਸੀਲਦਾਰ ਤੇ ਰਿਟਾਇਰਡ ਪਟਵਾਰੀ ਗਿ੍ਰਫਤਾਰ

0
229

ਬਠਿੰਡਾ : ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸ਼ਟਾਚਾਰ ਦੇ ਦੋਸ਼ ’ਚ ਵੀਰਵਾਰ ਸਰਦੂਲਗੜ੍ਹ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਸੇਵਾਮੁਕਤ ਪਟਵਾਰੀ ਜਗਜੀਤ ਸਿੰਘ ਜੱਗਾ ਨੂੰ ਗਿ੍ਰਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਨੇ ਮਾਲ ਵਿਭਾਗ ਦੇ ਰਿਕਾਰਡ ’ਚ ਫੇਰਬਦਲ ਕਰਕੇ ਪਿੰਡ ਸੇਮਾਂ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਦੀ ਕਰੀਬ 28 ਏਕੜ ਸ਼ਾਮਲਾਤ ਦੀ ਜ਼ਮੀਨ ਦਾ ਪ੍ਰਾਈਵੇਟ ਵਿਅਕਤੀਆਂ ਨੂੰ ਮਾਲਕ ਅਤੇ ਖੁਦਕਾਸ਼ਤ ਬਣਾ ਦਿੱਤਾ। ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪਟਵਾਰੀ ਜੱਗਾ ਵੱਲੋਂ ਜਮ੍ਹਾਂਬੰਦੀ 2005-06 ’ਚ ਪ੍ਰਾਈਵੇਟ ਵਿਅਕਤੀਆਂ ਨੂੰ ਕਾਸ਼ਤਕਾਰ ਤੋਂ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਬਾਅਦ ’ਚ ਇਨ੍ਹਾਂ ਮਾਲਕਾਂ ਨੇ ਸ਼ਾਮਲਾਤ ਦੀ ਜ਼ਮੀਨ ’ਤੇ ਬੈਂਕਾਂ ਪਾਸੋਂ ਲੱਖਾਂ ਰੁਪਏ ਦੇ ਕਰਜ਼ੇ ਲੈ ਲਏ। ਖੁਫੀਆ ਸੂਹ ਮਿਲਣ ’ਤੇ ਕੀਤੀ ਗਈ ਪੜਤਾਲ ਦੌਰਾਨ ਬਲਵਿੰਦਰ ਸਿੰਘ, ਜੋ ਉਸ ਸਮੇਂ ਕਾਨੂੰਗੋ ਸੀ, ਖਿਲਾਫ ਵੀ ਸਬੂਤ ਸਾਹਮਣੇ ਆਏ। ਵਿਜੀਲੈਂਸ ਨੇ ਇਸ ਸ਼ਾਮਲਾਤ ਦੀ ਜ਼ਮੀਨ ਦੇ ਨਾਜਾਇਜ਼ ਬਣੇ ਮਾਲਕਾਂ ਨੂੰ ਵੀ ਇਸ ਮੁਕੱਦਮੇ ’ਚ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਖਿਲਾਫ ਵਿਜੀਲੈਂਸ ਥਾਣਾ ਰੇਂਜ ਬਠਿੰਡਾ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here