ਚੀਨੀ ਸਰਹੱਦ ’ਤੇ ਹਾਲਾਤ ਠੀਕ ਨਹੀਂ : ਰਾਹੁਲ

0
275

ਸਟੈਨਫੋਰਡ (ਕੈਲੀਫੋਰਨੀਆ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੀਨ ਭਾਰਤ ’ਤੇ ਕੁੱਝ ਨਹੀਂ ਥੋਪ ਸਕਦਾ ਅਤੇ ਭਾਰਤ-ਚੀਨ ਸੰਬੰਧ ਕਾਫੀ ਮੁਸ਼ਕਲ ਹੁੰਦੇ ਜਾ ਰਹੇ ਹਨ। ਅਮਰੀਕਾ ਦੇ ਤਿੰਨ ਸ਼ਹਿਰਾਂ ਦੀ ਯਾਤਰਾ ’ਤੇ ਆਏ ਰਾਹੁਲ ਨੇ ਬੁੱਧਵਾਰ ਰਾਤ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਕੈਂਪਸ ’ਚ ਵਿਦਿਆਰਥੀਆਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ। ਵਿਦਿਆਰਥੀਆਂ ਨੇ ਰਾਹੁਲ ਨੂੰ ਪੁੱਛਿਆ ਸੀ-ਤੁਸੀਂ ਅਗਲੇ ਪੰਜ ਤੋਂ ਦਸ ਸਾਲਾਂ ’ਚ ਭਾਰਤ ਅਤੇ ਚੀਨ ਦੇ ਸੰਬੰਧਾਂ ਨੂੰ ਕਿਵੇਂ ਦੇਖਦੇ ਹੋ? ਇਸ ਦੇ ਜਵਾਬ ’ਚ ਕਾਂਗਰਸ ਨੇਤਾ ਨੇ ਕਿਹਾ-ਹਾਲਾਤ ਠੀਕ ਨਹੀਂ, ਮੇਰਾ ਮਤਲਬ ਹੈ ਕਿ ਉਨ੍ਹਾਂ ਨੇ ਸਾਡੇ ਕੁਝ ਖੇਤਰ ’ਤੇ ਕਬਜ਼ਾ ਕਰ ਲਿਆ ਹੈ। ਸੰਬੰਧ ਬੜੇ ਔਖੇ ਹਨ ਤੇ ਸੌਖੇ ਨਹੀਂ ਹਨ।

LEAVE A REPLY

Please enter your comment!
Please enter your name here