33.1 C
Jalandhar
Tuesday, October 22, 2024
spot_img

ਭਲਵਾਨਾਂ ਬਾਰੇ ਅੰਤਮ ਫੈਸਲਾ ਅੱਜ ਹਰਿਆਣਾ ਦੀ ਮਹਾਂ ਪੰਚਾਇਤ ’ਚ

ਮੁਜ਼ੱਫਰਨਗਰ : ਭਲਵਾਨਾਂ ਦੇ ਹੱਕ ਵਿਚ ਵੀਰਵਾਰ ਸ਼ੋਰਮ ’ਚ ਹੋਈ ਮਹਾਪੰਚਾਇਤ ਵਿਚ ਫੈਸਲਾ ਹੋਇਆ ਕਿ ਯੌਨ ਸ਼ੋਸ਼ਣ ਦੇ ਦੋਸ਼ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਜੇ ਲੋੜ ਪਈ ਤਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਿਆ ਜਾਵੇਗਾ। ਮਹਾਪੰਚਾਇਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਭਲਵਾਨਾਂ ਦੇ ਮੁੱਦੇ ’ਤ ਅੰਤਮ ਫੈਸਲਾ ਸ਼ੁੱਕਰਵਾਰ ਨੂੰ ਹਰਿਆਣਾ ਵਿਚ ਹੋਣ ਵਾਲੀ ਮੀਟਿੰਗ ’ਚ ਲਿਆ ਜਾਵੇਗਾ।
ਇਸੇ ਦੌਰਾਨ ਕਿਸਾਨ ਆਗੂ ਮਾਂਗੇ ਰਾਮ ਤਿਆਗੀ ਨੇ ਕਿਹਾ ਕਿ ਭਲਵਾਨਾਂ ਦੇ ਪ੍ਰੋਟੈੱਸਟ ਨੂੰ ਜਾਤੀਵਾਦੀ ਰੰਗ ਦਿੱਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਦੋਂ ਭਲਵਾਨਾਂ ਨੇ ਦੇਸ਼ ਲਈ ਤਮਗੇ ਜਿੱਤੇ ਤਾਂ ਕਿਸੇ ਨੇ ਉਨ੍ਹਾਂ ਦੀ ਜਾਤ ਪੁੱਛੀ ਸੀ?
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ, ਜਿਨ੍ਹਾ ਭਲਵਾਨਾਂ ਨੂੰ ਹਰਦੁਆਰ ਵਿਖੇ ਗੰਗਾ ’ਚ ਤਮਗੇ ਵਹਾਉਣ ਤੋਂ ਰੋਕ ਲਿਆ ਸੀ, ਨੇ ਕਿਹਾਭਲਵਾਨਾਂ ਨੂੰ ਇਨਸਾਫ ਦਿਵਾਉਣ ’ਚ ਕੋਈ ਕਸਰ ਨਹੀਂ ਰੱਖਾਂਗੇ। ਲੋੜ ਪਈ ਤਾਂ ਰਾਸ਼ਟਰਪਤੀ ਕੋਲ ਜਾਵਾਂਗੇ। ਭਲਵਾਨ ਚਿੰਤਾ ਨਾ ਕਰਨ। ਮੈਂ ਭਲਵਾਨਾਂ ਨੂੰ ਕਿਹਾ ਸੀ ਕਿ ਤੁਸੀਂ ਤਮਗੇ ਗੰਗਾ ਵਿਚ ਨਾ ਵਹਾਓ, ਸਗੋਂ ਇਨ੍ਹਾਂ ਦੀ ਬੋਲੀ ਲਾਓ। ਸਾਰੀ ਦੁਨੀਆ ਆ ਕੇ ਕਹੇਗੀ ਕਿ ਬੋਲੀ ਨਾ ਲੁਆਓ।

Related Articles

LEAVE A REPLY

Please enter your comment!
Please enter your name here

Latest Articles