ਨਵੀਂ ਦਿੱਲੀ : ਓਡੀਸ਼ਾ ’ਚ ਬੀਤੇ ਸ਼ੁੱਕਰਵਾਰ ਤਿੰਨ ਰੇਲ ਗੱਡੀਆਂ ਕੋਰੋਮੰਡਲ ਐੱਕਸਪ੍ਰੈੱਸ ਅਤੇ ਬੈਂਗਲੁਰੂ-ਹਾਵੜਾ ਐੱਕਸਪ੍ਰੈੱਸ ਅਤੇ ਇੱਕ ਮਾਲ ਗੱਡੀ ਦੀ ਟੱਕਰ ’ਚ ਕਈ ਜਾਨਾਂ ਚਲੀਆਂ ਗਈਆਂ। ਇਹ ਹਾਦਸਾ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਦੁਰਘਟਨਾ ’ਚੋਂ ਇੱਕ ਹੈ। ਓਡੀਸ਼ਾ ’ਚ ਕੋਰੋਮੰਡਲ ਐੱਕਸਪ੍ਰੈੱਸ 14 ਸਾਲ ਪਹਿਲਾਂ ਵੀ 2009 ’ਚ ਪਟੜੀ ਤੋਂ ਉਤਰ ਗਈ ਸੀ। ਉਸ ਦਿਨ ਵੀ ਸ਼ੁੱਕਰਵਾਰ ਸੀ ਤੇ ਸਮਾਂ ਕਰੀਬ 7 ਵਜੇ ਦਾ। 2023 ’ਚ ਵੀ ਸ਼ੁੱਕਰਵਾਰ ਦੇ ਦਿਨ ਹੀ ਸ਼ਾਮ 7.30 ਵਜੇ ਦੇ ਕਰੀਬ ਓਡੀਸ਼ਾ ਐੱੱਕਸਪ੍ਰੈੱਸ ਹਾਦਸੇ ਦਾ ਸ਼ਿਕਾਰ ਹੋਈ ਸੀ। ਬਾਲਾਸੋਰ ਦਾ ਇਹ ਰੇਲ ਹਾਦਸਾ ਪੱਛਮੀ ਬੰਗਾਲ ’ਚ 1999 ’ਚ ਹੋਇਆ ਗੈਸਲ ਰੇਲ ਹਾਦਸਾ ਅਤੇ 2010 ’ਚ ਹੋਏ ਗਿਆਨੇਸ਼ਵਰੀ ਹਾਦਸੇ ਤੋਂ ਵੀ ਵੱਡਾ ਤੇ ਭਿਆਨਕ ਹੈ।