ਨਵੀਂ ਦਿੱਲੀ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਬੰਧ ਵਿਚ ਦੋ ਸ਼ੂਟਰਾਂ ਸਣੇ ਤਿੰਨ ਜਣਿਆਂ ਗਿ੍ਫਤਾਰ ਕੀਤਾ ਹੈ | ਪੁਲਸ ਨੇ ਕਿਹਾ ਕਿ ਹਰਿਆਣਾ ਦੇ ਸੋਨੀਪਤ ਦੇ ਪਿ੍ਅਵਰਤ ਉਰਫ ਫੌਜੀ (26), ਝੱਜਰ ਦੇ ਕਸ਼ਿਸ਼ (24) ਅਤੇ ਬਠਿੰਡਾ ਦੇ ਕੇਸ਼ਵ ਕੁਮਾਰ (29) ਨੂੰ ਗੁਜਰਾਤ ਦੇ ਕੱਛ ਵਿਚ 19 ਜੂਨ ਨੂੰ ਗਿ੍ਫਤਾਰ ਕੀਤਾ ਗਿਆ | ਦਿੱਲੀ ਦੇ ਸਪੈਸ਼ਲ ਪੁਲਸ ਕਮਿਸ਼ਨਰ ਐੱਚ ਜੀ ਐੱਸ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਤੋਂ 8 ਗ੍ਰੇਨੇਡ, 9 ਇਲੈਕਟਿ੍ਕ ਡੈਟੋਨੇਟਰ, ਤਿੰਨ ਪਿਸਤੌਲ ਤੇ ਇਕ ਅਸਾਲਟ ਰਾਈਫਲ ਬਰਾਮਦ ਕੀਤੀ ਗਈ ਹੈ | ਫੌਜੀ ਨੇ ਸ਼ੂਟਰਾਂ ਦੀ ਅਗਵਾਈ ਕੀਤੀ ਸੀ ਤੇ ਉਹ ਘਟਨਾ ਵੇਲੇ ਗੋਲਡੀ ਬਰਾੜ ਨਾਲ ਸੰਪਰਕ ਵਿਚ ਰਿਹਾ | ਫੌਜੀ ਹੀ ਮੇਨ ਸ਼ੂਟਰ ਸੀ ਤੇ ਉਹ ਹਮਲੇ ਤੋਂ ਪਹਿਲਾਂ ਫਤਿਹਗੜ੍ਹ ਦੇ ਪੈਟਰੋਲ ਪੰਪ ਦੇ ਸੀ ਸੀ ਟੀ ਵੀ ‘ਤੇ ਨਜ਼ਰ ਆਇਆ ਸੀ | ਕਸ਼ਿਸ਼ ਵੀ ਉਸਦੇ ਨਾਲ ਸੀ |