ਮੁੰਬਈ : ਮਹਾਰਾਸ਼ਟਰ ਦੇ ਸਾਂਗਲੀ ‘ਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ | ਇੱਕ ਹੀ ਪਰਵਾਰ ਦੇ 9 ਲੋਕਾਂ ਦੀਆਂ ਘਰ ‘ਚ ਲਾਸ਼ਾਂ ਮਿਲੀਆਂ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ | ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ‘ਚ ਇਸ ਨੂੰ ਸਮੂਹਕ ਹੱਤਿਆ ਕਰਾਰ ਦਿੱਤਾ ਹੈ | ਇਹ ਘਟਨਾ ਰਾਜਧਾਨੀ ਮੁੰਬਈ ਤੋਂ 350 ਕਿਲੋਮੀਟਰ ਦੂਰ ਸਾਂਗਲੀ ਜ਼ਿਲ੍ਹੇ ਦੇ ਮਹੈਸਲਾ ਦੀ ਹੈ |
ਪੁਲਸ ਵੱਲੋਂ ਕਰਜ਼ ਦੇ ਬੋਝ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ | ਮਰਨ ਵਾਲੇ ਸਾਰੇ ਲੋਕਾਂ ਦਾ ਸੰਬੰਧ ਇੱਕ ਡਾਕਟਰ ਪਰਵਾਰ ਨਾਲ ਸੀ | ਘਟਨਾ ਸੋਮਵਾਰ ਦੁਪਹਿਰ ਦੀ ਹੈ | ਡਾਕਟਰ ਜੋੜੇ ਦੇ ਇੱਕ ਘਰ ‘ਚ ਛੇ ਲਾਸ਼ਾਂ ਤਾਂ ਦੂਜੇ ਘਰ ਤੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਖੁਦਕੁਸ਼ੀ ਕਰਨ ਵਾਲੇ ਪੋਪਟ ਯਲੱਪਾ ਵਨਮੋਰੇ (52), ਸੰਗੀਤਾ ਪੋਪਟ ਵਨਮੋਰੇ (48), ਅਰਚਨਾ ਪੋਪਟ ਵਨਮੋਰੇ (30), ਸ਼ੁਭਮ ਪੋਪਟ ਵਨਮੋਰੇ (28), ਮਣਿਕ ਯਲੱਪਾ ਵਨਮੋਰੋ (49), ਰੇਖਾ ਮਣਿਕ ਵਨਮੋਰੇ (45), ਅਦਿੱਤੀ ਮਣਿਕ ਵਨਮੋਰੇ (15), ਅਨੀਤਾ ਮਣਿਕ ਵਨਮੋਰੋ (28) ਅਤੇ ਅੱਕਾਤਾਈ ਵਨਮੋਰੇ (72) ਹੈ |