ਮੰਤਰੀ ਦੀ ਪਾਇਲਟ ਗੱਡੀ ’ਤੇ ਹਮਲਾ, 4 ਗਿ੍ਰਫਤਾਰ

0
297

ਜਲੰਧਰ : ਐਤਵਾਰ ਰਾਤ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਦੀ ਪਾਇਲਟ ਗੱਡੀ ’ਤੇ ਹਮਲਾ ਕਰਨ ਦੇ ਦੋਸ਼ ’ਚ ਜਲੰਧਰ ਪੁਲਸ ਨੇ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਘਟਨਾ ਰਾਤ 1 ਵਜੇ ਵਾਪਰੀ, ਜਦੋਂ ਮੰਤਰੀ ਆਪਣੀ ਪਤਨੀ ਸਮੇਤ ਸਮਾਗਮ ਤੋਂ ਬਾਅਦ ਘਰ ਪਰਤ ਰਹੇ ਸਨ।
ਮੰਤਰੀ ਦਾ ਕਾਫਲਾ ਜਦੋਂ ਰਵਿਦਾਸ ਚੌਕ ਕੋਲ ਪੁੱਜਾ ਤਾਂ ਲਗਜ਼ਰੀ ਗੱਡੀ ’ਚ ਸਵਾਰ ਨੌਜਵਾਨਾਂ ਦੇ ਝੁੰਡ ਨਾਲ ਮੰਤਰੀ ਦੀ ਐਸਕਾਰਟ ਗੱਡੀ ਨੂੰ ਓਵਰਟੇਕ ਕਰਨ ਦੇ ਮਾਮਲੇ ’ਤੇ ਝਗੜਾ ਹੋ ਗਿਆ। ਉਨ੍ਹਾਂ ਨੇ ਗੱਡੀ ’ਚ ਬੈਠੇ ਸੁਰੱਖਿਆ ਮੁਲਾਜ਼ਮਾਂ ਨੂੰ ਕਥਿਤ ਤੌਰ ’ਤੇ ਗਾਲ੍ਹਾਂ ਕੱਢੀਆਂ ਅਤੇ ਗੱਡੀ ’ਤੇ ਇੱਟਾਂ ਮਾਰੀਆਂ। ਉਨ੍ਹਾਂ ਸੜਕ ’ਤੇ ਜਾਮ ਵੀ ਲਾਇਆ। ਪੁਲਸ ਦਾ ਕਹਿਣਾ ਹੈ ਕਿ ਘਟਨਾ ਵੇਲੇ ਮੰਤਰੀ ਦੀ ਗੱਡੀ ਮੌਕੇ ’ਤੇ ਨਹੀਂ ਸੀ। ਪੁਲਸ ਨੇ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here