ਨਵੀਂ ਦਿੱਲੀ : ਕਾਂਗਰਸ ਨੇ ਸੋਮਵਾਰ ਕਿਹਾ ਕਿ ਸਰਕਾਰ ਦਾ ਸਾਰਾ ਜ਼ੋਰ ਵਾਤਾਵਰਨ ਅਤੇ ਜੰਗਲਾਂ ਨਾਲ ਜੁੜੇ ਕਾਨੂੰਨਾਂ ਨੂੰ ਕਮਜ਼ੋਰ ਕਰਨ ’ਤੇ ਲੱਗਾ ਹੋਇਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਜਿਹੜੇ ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਨ, ਜੰਗਲ ਅਤੇ ਜਲਵਾਯੂ ਤਬਦੀਲੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੁਖੀ ਵੀ ਹਨ, ਨੇ ਟਵੀਟ ਕੀਤਾ, ‘ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਅਤੇ ਬਿਨਾਂ ਸ਼ੱਕ ਅਖੌਤੀ ਵਾਤਾਵਰਨ ਪ੍ਰੇਮੀ ਆਪਣਾ ਗਿਆਨ ਝਾੜਨਗੇ, ਪਰ ਸੱਚਾਈ ਇਹ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਵਾਤਾਵਰਨ ਕਾਨੂੰਨਾਂ ਅਤੇ ਨਿਯਮਾਂ ਨੂੰ ਕਮਜ਼ੋਰ ਕਰਨ ’ਤੇ ਲੱਗਿਆ ਹੋਇਆ ਹੈ। ਹਿੰਦੀ ਫਿਲਮ ਤੇ ਟੀ ਵੀ ਕਲਾਕਾਰ ਗੁਫੀ ਪੇਂਟਲ ਦਾ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਉਨ੍ਹਾਂ ਬੀ ਆਰ ਚੋਪੜਾ ਵੱਲੋਂ ਬਣਾਏ ਲੜੀਵਾਰ ਮਹਾਂਭਾਰਤ ਵਿੱਚ ਸ਼ਕੁਨੀ ਦੀ ਭੂਮਿਕਾ ’ਚ ਸ਼ਾਨਦਾਰ ਤੇ ਯਾਦਗਾਰ ਅਦਾਕਾਰੀ ਕੀਤੀ ਸੀ।




