14.5 C
Jalandhar
Friday, November 22, 2024
spot_img

ਬਿਜਲੀ ਮੁਲਾਜ਼ਮਾਂ ਨੂੰ 23 ਦੀ ਮੀਟਿੰਗ ‘ਚ ਮੰਗਾਂ ਹੱਲ ਕਰਨ ਦਾ ਭਰੋਸਾ

ਪਟਿਆਲਾ (ਸੁਰਜੀਤ ਸਿੰਘ)
ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦਾ ਵਫਦ ਪਾਵਰ ਮੈਨੇਜਮੈਂਟ ਪਾਸੋਂ 7 ਜੂਨ ਨੂੰ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਇੰਜ: ਗੋਪਾਲ ਸ਼ਰਮਾ ਡਾਇਰੈਕਟਰ ਵਣਜ ਨੂੰ ਮਿਲਿਆ | ਜਿਸ ਵਿੱਚ ਸ੍ਰੀ ਬੀ.ਐੱਸ. ਗੁਰਮ ਡਿਪਟੀ ਸਕੱਤਰ ਲੇਬਰ ਅਤੇ ਵੈੱਲਫੇਅਰ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਦੇਵ ਸਿੰਘ ਮੰਢਾਲੀ, ਅਵਤਾਰ ਸਿੰਘ ਕੈਂਥ, ਸੁਖਵਿੰਦਰ ਸਿੰਘ ਦੁੰਮਨਾ, ਰਾਮ ਲੁਭਾਇਆ, ਹਰਜੀਤ ਸਿੰਘ, ਜਗਜੀਤ ਸਿੰਘ ਕੋਟਲੀ, ਬਲਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚਾਹਲ, ਨਛੱਤਰ ਸਿੰਘ ਰਣੀਆ, ਜਗਦੀਪ ਸਿੰਘ ਸਹਿਗਲ ਅਤੇ ਗੁਰਪਿਆਰ ਸਿੰਘ ਆਦਿ ਸਾਥੀ ਸ਼ਾਮਲ ਹੋਏ | ਮੀਟਿੰਗ ਵਿੱਚ ਇੰਜੀ: ਗੋਪਾਲ ਸ਼ਰਮਾ ਵੱਲੋਂ ਵਫਦ ਨੂੰ ਭਰੋਸਾ ਦਿਵਾਇਆ ਕਿ 7 ਜੂਨ ਦੀ ਮੀਟਿੰਗ ਦੇ ਫੈਸਲੇ ਜਲਦੀ ਲਾਗੂ ਕੀਤੇ ਜਾਣਗੇ | ਚੇਅਰਮੈਨ ਨਾਲ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ 23 ਜੂਨ ਨੂੰ ਮੰਗ ਪੱਤਰ ‘ਤੇ ਵਿਸਥਾਰਤ ਮੀਟਿੰਗ ਦਿੱਤੀ ਜਾਵੇਗੀ | ਤਨਖਾਹ ਸਕੇਲਾਂ ਸੰਬੰਧੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ ਕਟੌਤੀ ਬੰਦ ਕਰਨ ਲਈ ਫੌਰੀ ਸੀ.ਐੱਮ.ਡੀ. ਨਾਲ ਵਿਚਾਰ ਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ | ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਬਦਲੀਆਂ, ਤਰੱਕੀਆਂ ਅਤੇ ਪੋਸਟਾਂ ਖਤਮ ਕਰਨ ਸੰਬੰਧੀ ਗਰਿਡ ਸਬ ਸਟੇਸ਼ਨ ਦੀ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ | ਗਰਿੱਡ ਸਬ ਸਟੇਸ਼ਨਾਂ ‘ਤੇ ਐਪ ਸੰਬੰਧੀ ਡਿਊਟੀਆਂ ਬਾਰੇ ਵਿਚਾਰਿਆ ਜਾਵੇਗਾ | ਬਦਲੀਆਂ ਸੰਬੰਧੀ ਇੱਕਸਾਰ ਨੀਤੀ ਅਪਨਾਈ ਜਾਵੇਗੀ | ਛੇਵਾੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 15# ਘੱਟੋ-ਘੱਟ ਵਾਧਾ ਸਮੂਹ ਕਰਮਚਾਰੀਆਂ ‘ਤੇ ਲਾਗੂ ਕਰਨ, ਸੀ.ਆਰ.ਏ. 293/19, 294/19 ਅਤੇ 296/19 ਰਾਹੀਂ ਭਰਤੀ ਕੀਤੇ ਕਰਮਚਾਰੀਆਂ ਉਪਰ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਵਿੱਤ ਸਰਕੂਲਰ 10/2022 ਸਬੰਧੀ ਬਣਦੀ ਰਿਕਵਰੀ ‘ਤੇ ਰੋਕ ਲਗਾਉਣ ਸਬੰਧੀ ਪੱਤਰ ਮੌਕੇ ‘ਤੇ ਡਾਇਰੈਕਟਰ ਨੂੰ ਦੇ ਕੇ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ |
ਇਨ੍ਹਾਂ ਆਗੂਆਂ ਨੇ ਮੈਨੇਜਮੈਂਟ ਨੂੰ ਕਿਹਾ ਕਿ ਜੇਕਰ ਮੰਗ ਪੱਤਰ ‘ਤੇ ਮੀਟਿੰਗ ਅਨੁਸਾਰ ਹੋਏ ਫੈਸਲੇ 23 ਜੂਨ ਤੱਕ ਮੀਟਿੰਗ ਦੇ ਕੇ ਲਾਗੂ ਨਾ ਕੀਤੇ ਤਾਂ ਜੁਆਇੰਟ ਫੋਰਮ ਨੂੰ ਮਜਬੂਰਨ ਸੰਘਰਸ਼ ਦਾ ਰੁਖ ਅਖਤਿਆਰ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ |

Related Articles

LEAVE A REPLY

Please enter your comment!
Please enter your name here

Latest Articles