ਚੰਗੀ ਪਹਿਲ

0
200

ਕਰਨਾਟਕ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਦੇ ਸਮਾਜ ਭਲਾਈ ਮੰਤਰੀ ਐੱਚ ਸੀ ਮਹਾਦੇਵੱਪਾ ਨੇ ਸਾਰੇ ਸਕੂਲਾਂ, ਪ੍ਰੋਫੈਸ਼ਨਲ ਕਾਲਜਾਂ ਸਣੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਰੋਜ਼ਾਨਾ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਲਾਜ਼ਮੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹਾ ਕਰਕੇ ਸਰਕਾਰ ਪਿਛਲੀ ਭਾਜਪਾ ਸਰਕਾਰ ਦੌਰਾਨ ਸੰਘ ਪਰਵਾਰ ਵੱਲੋਂ ਵਿਦਿਆਰਥੀਆਂ ਵਿਚ ਫੈਲਾਏ ਗਏ ਜ਼ਹਿਰ ਨੂੰ ਖਤਮ ਕਰਨਾ ਚਾਹੁੰਦੀ ਹੈ। ਮਹਾਦੇਵੱਪਾ ਨੇ ਪਿਛਲੇ ਦਿਨੀਂ ਆਪਣੇ ਮਹਿਕਮੇ ਦੀ ਮੀਟਿੰਗ ’ਚ ਸੀਨੀਅਰ ਅਧਿਕਾਰੀਆਂ ਨੂੰ ਸਹੁੰ ਖੁਆਉਣ ਦੇ ਤਹਿਤ ਪ੍ਰਸਤਾਵਨਾ ਪੜ੍ਹਵਾਈ। ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀ ਬੰਦੇ ਵੱਲੋਂ ਪੈਦਾ ਕੀਤੇ ਵਖਰੇਵਿਆਂ ਤੋਂ ਪਰ੍ਹੇ ਰਹਿ ਕੇ ਇਕ-ਦੂਜੇ ਦਾ ਸਤਿਕਾਰ ਕਰਨਾ ਸਿੱਖਣ। ਪ੍ਰਸਤਾਵਨਾ ਵਿਚ ਕਿਹਾ ਗਿਆ ਹੈਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇਕ ਸੰਪੂਰਨ ਪ੍ਰਭੂਤਵ ਸੰਪੰਨ ਸਮਾਜਵਾਦੀ, ਧਰਮ ਨਿਰਪੇਖ ਜਮਹੂਰੀ ਗਣਰਾਜ ਬਣਾਉਣ ਲਈ ਤੇ ਉਸ ਦੇ ਸਾਰੇ ਨਾਗਰਿਕਾਂ ਨੂੰ ਸਮਾਜੀ, ਆਰਥਕ ਤੇ ਸਿਆਸੀ ਨਿਆਂ, ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਧਰਮ ਤੇ ਉਪਾਸਨਾ ਦੀ ਅਜ਼ਾਦੀ, ਪ੍ਰਤਿਸ਼ਠਾ ਤੇ ਮੌਕੇ ਦੀ ਬਰਾਬਰੀ ਪ੍ਰਾਪਤ ਕਰਾਉਣ ਲਈ ਅਤੇ ਉਨ੍ਹਾਂ ਸਭ ਵਿਚ ਵਿਅਕਤੀ ਦੇ ਮਾਣ ਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਯਕੀਨੀ ਬਣਾਉਣ ਵਾਲਾ ਭਰਾਤਰੀਭਾਵ ਵਧਾਉਣ ਲਈ ਦਿ੍ਰੜ੍ਹ ਸੰਕਲਪ ਹੋ ਕੇ ਸੰਵਿਧਾਨ ਨੂੰ ਅੰਗੀ�ਿਤ, ਅਧਿਨਿਯਮਤ ਤੇ ਆਤਮ-ਸਮਰਪਿਤ ਕਰਦੇ ਹਾਂ।
ਐਸੋਸੀਏਟਿਡ ਮੈਨੇਜਮੈਂਟਸ ਆਫ ਇੰਗਲਿਸ਼ ਮੀਡੀਅਮ ਸਕੂਲਜ਼ ਕਰਨਾਟਕ, ਜਿਸ ਦੇ 17 ਹਜ਼ਾਰ ਦੇ ਕਰੀਬ ਨਿੱਜੀ ਸਕੂਲ ਮੈਂਬਰ ਹਨ, ਦੇ ਜਨਰਲ ਸਕੱਤਰ ਡੀ ਸ਼ਸ਼ੀ ਕੁਮਾਰ ਨੇ ਕਿਹਾ ਹੈ ਕਿ ਹਰ ਸਹੀ ਸੋਚ ਵਾਲਾ ਵਿਅਕਤੀ ਇਸ ਫੈਸਲੇ ਦਾ ਸਵਾਗਤ ਕਰੇਗਾ। ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਪ੍ਰਸਤਾਵਨਾ ਤੇ ਇਸ ਦੀ ਸੈਕੂਲਰ ਜਮਹੂਰੀ ਰਾਸ਼ਟਰ ਲਈ ਮਹੱਤਤਾ ਬਾਰੇ ਦੱਸਣਾ ਸਮੇਂ ਦੀ ਲੋੜ ਹੈ।
ਕਰਨਾਟਕ ਸਰਕਾਰ ਭਾਜਪਾ ਸਰਕਾਰ ਦੌਰਾਨ ਸਕੂਲੀ ਕਿਤਾਬਾਂ ਦੇ ਕੀਤੇ ਗਏ ਭਗਵੇਂਕਰਨ ਨੂੰ ਖਤਮ ਕਰਨ ਲਈ ਵੀ ਕਦਮ ਚੁੱਕ ਰਹੀ ਹੈ। ਮੁੱਖ ਮੰਤਰੀ ਸਿੱਧਾਰਮਈਆ ਨੇ ਪਿਛਲੇ ਹਫਤੇ ਲੇਖਕਾਂ ਤੇ ਸਕਾਲਰਾਂ ਦੀ ਮੀਟਿੰਗ ਵਿਚ ਕਿਹਾ ਸੀ ਕਿ ਸਰਕਾਰ ਵਿਦਿਆਰਥੀਆਂ ਦੇ ਦਿਮਾਗਾਂ ਨੂੰ ਪ੍ਰਦੂਸ਼ਤ ਕਰਨ ਵਾਲੇ ਪਾਠ ਕਿਤਾਬਾਂ ਵਿੱਚੋਂ ਕੱਢ ਦੇਵੇਗੀ। ਪਿਛਲੀ ਸਰਕਾਰ ਦੌਰਾਨ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ, ਟੀਪੂ ਸੁਲਤਾਨ, ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਰਾ ਅਬੁਬਾਕਰ, ਪੀ ਲੰਕੇਸ਼ (ਕਤਲ ਕਰ ਦਿੱਤੀ ਗਈ ਪੱਤਰਕਾਰ ਗੌਰੀ ਲੰਕੇਸ਼ ਦੇ ਪਿਤਾ) ਤੇ ਏ ਐੱਨ ਮੂਰਤੀ ਰਾਓ ਵਰਗੇ ਪ੍ਰਗਤੀਸ਼ੀਲ ਲੇਖਕਾਂ ਦੀਆਂ ਰਚਨਾਵਾਂ ਨੂੰ ਕਿਤਾਬਾਂ ਵਿੱਚੋਂ ਕੱਢ ਦਿੱਤਾ ਗਿਆ ਸੀ ਜਾਂ ਕਾਂਟ-ਛਾਂਟ ਦਿੱਤਾ ਗਿਆ ਸੀ। ਇਨ੍ਹਾਂ ਦੀ ਥਾਂ ਆਰ ਐੱਸ ਐੱਸ ਦੇ ਬਾਨੀ ਕੇ ਬੀ ਹੇਡਗੇਵਾਰ ਅਤੇ ਆਰ ਐੱਸ ਐੱਸ ਦੇ ਵਿਚਾਰਧਾਰਕਾਂ ਦੀਆਂ ਰਚਨਾਵਾਂ ਭਰ ਦਿੱਤੀਆਂ ਗਈਆਂ ਸਨ। ਪ੍ਰਗਤੀਸ਼ੀਲ ਤੇ ਸੈਕੂਲਰ ਮੰਚਾਂ ਦੇ ਦਬਾਅ ਹੇਠ ਤੱਤਕਾਲੀ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਇਹ ਸਭ ਕੁਝ ਕਰਨ ਵਾਲੀ ਕਮੇਟੀ ਤਾਂ ਤੋੜ ਦਿੱਤੀ ਸੀ, ਪਰ ਉਦੋਂ ਤੱਕ ਪ੍ਰਦੂਸ਼ਤ ਪਾਠ-ਪੁਸਤਕਾਂ ਛਪ ਚੁੱਕੀਆਂ ਸਨ।

LEAVE A REPLY

Please enter your comment!
Please enter your name here