ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਜ਼ਮਾਨਤ ਨਹੀਂ ਹੋਈ

0
204

ਨਿਊ ਯਾਰਕ : ਅਮਰੀਕਾ ਦੀ ਅਪੀਲੀ ਅਦਾਲਤ ਨੇ ਪੰਜਾਬੀ ਡਰਾਈਵਰ ਦੀ ਜ਼ਮਾਨਤ ਪਟੀਸ਼ਨ ਨੂੰ ਸਰਬਸੰਮਤੀ ਨਾਲ ਖਾਰਜ ਕਰ ਦਿੱਤਾ ਹੈ। ਉਸ ਨੇ ਕਥਿਤ ਤੌਰ ’ਤੇ ਆਪਣੇ ਟਰੱਕ ਨਾਲ ਕਾਰ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ 14 ਸਾਲਾ ਦੇ ਦੋ ਮੁੰਡਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ। ਬਰੁਕਲਿਨ ਦੀ ਅਪੀਲ ਅਦਾਲਤ ਦੇ ਵਕੀਲਾਂ ਨੇ ਕਿਹਾ ਕਿ 34 ਸਾਲਾ ਅਮਨਦੀਪ ਸਿੰਘ ਦੁਰਘਟਨਾ ਦੇ ਸਮੇਂ ਕਥਿਤ ਤੌਰ ’ਤੇ ਨਸ਼ੇ ’ਚ ਸੀ ਤੇ 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ। ਉਸ ’ਤੇ ਇਸ ਮਾਮਲੇ ’ਚ ਕਈ ਦੋਸ਼ ਲਗਾਏ ਗਏ ਹਨ।

LEAVE A REPLY

Please enter your comment!
Please enter your name here