ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

0
309

ਚੋਹਲਾ ਸਾਹਿਬ
(ਹਰਪ੍ਰੀਤ ਸਿੰਘ ਚੰਬਾ, ਰਮਨ ਚੱਡਾ)
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰਾ ਵਿਖੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਕਮਰੇ ਵਿਚ ਸੁੱਤੇ ਮਾਂ-ਪੁੱਤ ਦੀ ਮੌਤ ਹੋ ਗਈ | ਮਿ੍ਤਕ ਮਨਜਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਉਸ ਦੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ, ਜਿਸ ਹੇਠਾਂ ਉਸ ਦੀ ਪਤਨੀ  ਮਨਜਿੰਦਰ ਕੌਰ ਅਤੇ ਉਸ ਦਾ ਮਾਸੂਮ ਬੇਟਾ ਏਕਮਜੀਤ ਸਿੰਘ ਆ ਗਏ | ਰਾਤ ਨੂੰ ਹੀ ਪਿੰਡ ਵਾਲਿਆਂ ਦੀ ਮਦਦ ਨਾਲ ਦੋਵਾਂ ਦੀਆਂ ਮਿ੍ਤਕ ਦੇਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ | ਪੀੜਤ ਨੇ ਦੱਸਿਆ ਕਿ ਮੀਂਹ ਨਾਲ ਕਮਰਿਆਂ ਦੀਆਂ ਛੱਤਾਂ ਅਤੇ ਕੰਧਾਂ ਗਿੱਲੀਆਂ ਹੋਈਆਂ ਪਈਆਂ ਸਨ | ਰਾਤ ਸਮੇਂ ਉਹ ਅਤੇ ਉਸ ਦਾ ਵੱਡਾ ਬੇਟਾ ਵਿਹੜੇ ਵਿੱਚ ਸੌਂ ਗਏ | ਉਸ ਦੀ ਪਤਨੀ ਅਤੇ ਬੇਟਾ ਏਕਮਜੀਤ ਸਿੰਘ (9) ਕਮਰੇ ਦੇ ਅੰਦਰ ਸੁੱਤੇ ਸਨ ਤਾਂ ਅਚਾਨਕ ਛੱਤ ਡਿੱਗ ਗਈ | ਪਿੰਡ ਵਾਸੀਆਂ ਦੀ ਮਦਦ ਨਾਲ ਮਲਬਾ ਹਟਾਇਆ ਗਿਆ, ਪਰ ਉਸ ਸਮੇਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ | ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ |

LEAVE A REPLY

Please enter your comment!
Please enter your name here