ਏਸ਼ੀਆ ਜਿੱਤ ਕੇ ਆਉਣ ਵਾਲੀਆਂ ਦਾ ਸ਼ਾਨਦਾਰ ਸਵਾਗਤ

0
200

ਬੇਂਗਲੁਰੂ : ਭਾਰਤ ਦੀ ਮਹਿਲਾ ਜੂਨੀਅਰ ਹਾਕੀ ਟੀਮ ਦਾ ਏਸ਼ੀਆ ਕੱਪ ਟਰਾਫੀ ਦੇ ਨਾਲ ਮੰਗਲਵਾਰ ਦੇਸ਼ ਪਰਤਣ ਤੋਂ ਬਾਅਦ ਇਥੋਂ ਦੇ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਟੀਮ ਨੇ ਐਤਵਾਰ ਜਾਪਾਨ ’ਚ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲਾ ਮਹਿਲਾ ਜੂਨੀਅਰ ਏਸ਼ੀਆ ਕੱਪ ਜਿੱਤਿਆ। ਫਾਈਨਲ ’ਚ ਭਾਰਤ ਲਈ ਅਹਿਮ ਗੋਲ ਕਰਨ ਵਾਲੀ ਭਾਰਤੀ ਡਿਫੈਂਡਰ ਨੀਲਮ ਨੇ ਕਿਹਾ-ਅਸੀਂ ਬਹੁਤ ਖੁਸ਼ ਹਾਂ ਤੇ ਮੈਨੂੰ ਆਪਣੀ ਟੀਮ ’ਤੇ ਮਾਣ ਹੈ। ਅਸੀਂ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਅਸੀਂ ਉਸ ’ਤੇ ਧਿਆਨ ਕੇਂਦਰਤ ਕਰ ਰਹੇ ਹਾਂ ਅਤੇ ਉੱਥੇ ਵੀ ਮੈਡਲ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਭਾਰਤੀ ਕਪਤਾਨ ਪ੍ਰੀਤੀ ਨੇ ਕਿਹਾ ਕਿ ਉਹ ਹੁਣ ਵਿਸ਼ਵ ਕੱਪ ਜਿੱਤਣ ਦੀ ਕੋਸ਼ਿਸ਼ ਕਰਨਗੀਆਂ।

LEAVE A REPLY

Please enter your comment!
Please enter your name here