ਵਾਸ਼ਿੰਗਟਨ : ਹਾਲੀਵੁੱਡ ਅਦਾਕਾਰ ਅਲ ਪਚੀਨੋ 83 ਸਾਲ ਦੀ ਉਮਰ ‘ਚ ਮੁੜ ਪਿਤਾ ਬਣ ਗਿਆ | ਉਸ ਦੀ 29 ਸਾਲਾ ਪ੍ਰੇਮਿਕਾ ਨੂਰ ਅਲਫੱਲ੍ਹਾ ਨੇ ਬੇਟੇ ਨੂੰ ਜਨਮ ਦਿੱਤਾ ਹੈ | ਬੇਟੇ ਦਾ ਨਾਂਅ ਰੋਮਨ ਪਚੀਨੋ ਰੱਖਿਆ ਗਿਆ ਹੈ | ‘ਦਿ ਗੌਡਫਾਦਰ’ ਅਤੇ ‘ਹੀਟ’ ਦਾ ਅਦਾਕਾਰ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਤਾ ਹੈ | ਉਸ ਦੀ ਸਾਬਕਾ ਪ੍ਰੇਮਿਕਾ ਟੈਰੰਟ ਤੋਂ 33 ਸਾਲ ਦੀ ਧੀ ਜੂਲੀ ਮੈਰੀ ਹੈ | ਇੱਕ ਹੋਰ ਸਾਬਕਾ ਪ੍ਰੇਮਿਕਾ ਬੇਵਰਲੀ ਤੋਂ 22 ਸਾਲ ਦੇ ਜੌੜੇ ਐਂਟੋਨ ਅਤੇ ਓਲੀਵੀਆ ਹਨ |


