ਜੇ ਈ ਏ ਐਡਵਾਂਸਡ ਪ੍ਰੀਖਿਆ ’ਚ ਚਿਦਵਿਲਾਸ ਤੇ ਭਵਿਆਸ੍ਰੀ ਅੱਵਲ

0
192

ਨਵੀਂ ਦਿੱਲੀ : ਆਈ ਆਈ ਟੀ ਦਾਖਲਾ ਪ੍ਰੀਖਿਆ ਜੇ ਈ ਏ ਐਡਵਾਂਸਡ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਹੈਦਰਾਬਾਦ ਜ਼ੋਨ ਦੇ ਵਾਵੀਲਾਲਾ ਚਿਦਵਿਲਾਸ ਰੈੱਡੀ ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ।
ਆਈ ਆਈ ਟੀ ਗੁਹਾਟੀ, ਜਿਸ ਨੇ ਇਸ ਸਾਲ ਦੀ ਪ੍ਰੀਖਿਆ ਲਈ ਸੀ, ਮੁਤਾਬਕ ਰੈੱਡੀ ਨੇ 360 ਵਿੱਚੋਂ 341 ਅੰਕ ਹਾਸਲ ਕੀਤੇ ਹਨ। ਮਹਿਲਾ ਵਰਗ ’ਚ ਆਈ ਆਈ ਟੀ ਹੈਦਰਾਬਾਦ ਜ਼ੋਨ ਦੀ ਨਯਾਕਾਂਤੀ ਨਾਗਾ ਭਵਿਆਸ੍ਰੀ 298 ਅੰਕਾਂ ਨਾਲ ਅੱਵਲ ਰਹੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਈ ਆਈ ਟੀ ਐਡਵਾਂਸਡ ਦੀਆਂ ਦੋਵਾਂ ਪ੍ਰੀਖਿਆਵਾਂ ਲਈ 1,80,372 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 43,773 ਹੀ ਇਸ ਨੂੰ ਪਾਸ ਕਰ ਸਕੇ। ਇਨ੍ਹਾਂ ਵਿਚ 36,204 ਮੁੰਡੇ ਤੇ 7509 ਕੁੜੀਆਂ ਹਨ। ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲੇ ਦੇ ਇੱਛੁਕ ਵਿਦਿਆਰਥੀਆਂ ਨੂੰ ਪਹਿਲਾਂ ਜੇ ਈ ਈ ਮੇਨ ਤੇ ਮਗਰੋਂ ਜੇ ਈ ਈ ਐਡਵਾਂਸਡ ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ। ਜੇ ਈ ਈ ਐਡਵਾਂਸਡ ਪ੍ਰੀਖਿਆ 4 ਜੂਨ ਨੂੰ ਲਈ ਗਈ ਸੀ।

LEAVE A REPLY

Please enter your comment!
Please enter your name here