ਡੋਡਾ ਜ਼ਿਲ੍ਹੇ ’ਚ ਭੁਚਾਲ ਦੇ ਫਿਰ ਝਟਕੇ

0
182

ਜੰਮੂ : ਡੋਡਾ ਜ਼ਿਲ੍ਹੇ ’ਚ ਐਤਵਾਰ ਵੱਡੇ ਤੜਕੇ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਨਿੱਚਰਵਾਰ ਦੇਰ ਰਾਤ ਲੱਦਾਖ ’ਚ ਭੂਚਾਲ ਦੇ ਹਲਕੇ ਝਟਕੇ ਲੱਗੇ ਸਨ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਮੁਤਾਬਕ ਡੋਡਾ ’ਚ ਤੜਕੇ 3:50 ਵਜੇ ਦੇ ਕਰੀਬ ਆਏ ਭੂਚਾਲ ਦੀ ਰਿਕਟਰ ਸਕੇਲ ’ਤੇ ਸ਼ਿੱਦਤ 4.1 ਮਾਪੀ ਗਈ ਤੇ ਇਸ ਦਾ ਕੇਂਦਰ ਜ਼ਿਲ੍ਹੇ ਦੇ ਪੂਰਬ ’ਚ 11 ਕਿਲੋਮੀਟਰ ਦੀ ਗਹਿਰਾਈ ’ਚ ਸੀ। ਦੂਜਾ ਝਟਕਾ ਸਵੇਰੇ 5:22 ਵਜੇ ਦੇ ਕਰੀਬ ਲੱਗਾ। ਭੂਚਾਲ ਦੇ ਪਹਿਲੇ ਝਟਕੇ ਨਾਲ ਸੁੱਤੇ ਪਏ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਉਹ ਘਰਾਂ ਤੋਂ ਬਾਹਰ ਆ ਗਏ। ਪਿਛਲੇ 6 ਦਿਨਾਂ ’ਚ ਡੋਡਾ ’ਚ 10 ਵਾਰ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ। 13 ਜੂਨ ਨੂੰ ਆਏ ਭੂਚਾਲ ਦੀ ਸ਼ਿੱਦਤ 5.4 ਸੀ ਤੇ ਇਸ ਨਾਲ ਘਰਾਂ ਸਣੇ ਹੋਰਨਾਂ ਇਮਾਰਤਾਂ ’ਚ ਤਰੇੜਾਂ ਪੈ ਗਈਆਂ ਸਨ।

LEAVE A REPLY

Please enter your comment!
Please enter your name here