ਬੇਂਗਲੁਰੂ : ਇੱਥੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਟਰਮੀਨਲ 1 ਤੋਂ ਟਰਮੀਨਲ 2 ਵੱਲ ਜਾ ਰਹੀ ਸ਼ਟਲ ਬੱਸ ਦੇ ਇਕ ਖੰਭੇ ਨਾਲ ਟਕਰਾਉਣ ਕਰਕੇ ਦਸ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿਨ੍ਹਾਂ ਵਿਚੋਂ ਪੰਜ ਨੂੰ ਛੁੱਟੀ ਦੇ ਦਿੱਤੀ ਗਈ। ਬੱਸ ਵਿਚ ਅਮਲੇ ਦੇ ਦੋ ਮੈਂਬਰਾਂ ਸਣੇ 17 ਜਣੇ ਸਵਾਰ ਸਨ। ਬੱਸ ਸੇਵਾ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਤਰਜਮਾਨ ਨੇ ਕਿਹਾ ਕਿ ਹਾਦਸੇ ਦੀ ਜਾਂਚ ਜਾਰੀ ਹੈ।




