ਕਰਿਆਨਾ ਵਪਾਰੀ ਨੂੰ ਲੁੱਟਣ ਦੇ ਮਾਮਲੇ ’ਚ 4 ਫੜੇ

0
216

ਮੋਗਾ : ਇਥੇ ਅੱਠ ਦਿਨ ਪਹਿਲਾਂ ਪੁਲਸ ਵਰਦੀ ਵਿਚ ਥੋਕ ਕਰਿਆਨਾ ਵਪਾਰੀ ਕੋਲੋਂ ਪੰਜ ਲੱਖ ਤੇ ਗਹਿਣੇ ਲੁੱਟਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਦਰਅਸਲ ਇਸ ਵਾਰਦਾਤ ਦਾ ਅਸਲ ਸਾਜ਼ਿਸ਼ਘਾੜਾ ਆਪਣੇ ਘਰ ਛੋਟੀ ਕਰਿਆਨਾ ਦੁਕਾਨ ਕਰਦਾ ਸੀ ਤੇ ਨਸ਼ਾ ਤਸਕਰੀ ਕੇਸ ਵਿਚ ਪੈਰੋਲ ਉੱਤੇ ਸੀ ਅਤੇ ਥੋਕ ਵਪਾਰੀ ਕੋਲੋਂ ਸਮਾਨ ਦੀ ਖਰੀਦਦਾਰੀ ਕਰਦਾ ਸੀ। ਐੱਸ ਐੱਸ ਪੀ ਜੇ ਇਲਨਜ਼ੇਲੀਅਨ ਅਤੇ ਐਸ ਪੀ (ਡੀ) ਅਜੇ ਰਾਜ ਸਿੰਘ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਗਰੋਹ ਦੇ ਗਿ੍ਰਫਤਾਰ ਮੈਂਬਰਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਗੋਰਾ ਉਰਫ ਬਿੱਲਾ, ਦੇਵਰਾਜ ਉਰਫ ਸੁੱਖਾ ਦੋਵੇਂ ਪਿੰਡ ਰਣੀਆ ਥਾਣਾ ਬੱਧਨੀ ਕਲਾਂ, ਤਜਿੰਦਰ ਸਿੰਘ ਉਰਫ ਅਰਮਾਨ ਪਿੰਡ ਕਾਉਂਕੇ ਖੁਰਦ ਹਾਲ ਬੱਧਨੀ ਕਲਾਂ ਤੇ ਕੁਲਦੀਪ ਸਿੰਘ ਉਰਫ ਲੱਲੂ ਪਿੰਡ ਮਾਛੀਕੇ ਥਾਣਾ ਬੱਧਨੀ ਕਲਾਂ ਵਜੋਂ ਹੋਈ ਹੈ। ਵਾਰਦਾਤ ਦਾ ਕਿੰਗ ਪਿੰਨ ਦਰਸ਼ਨ ਸਿੰਘ ਉਰਫ ਰਾਜੂ ਪਿੰਡ ਫਤਿਹਗੜ ਕੋਰੋਟਾਣਾ ਥਾਣਾ ਧਰਮਕੋਟ ਨੂੰ ਇਸ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਹੈ। ਉਹ ਨਸ਼ਾ ਤਸਕਰੀ ਕੇਸ ਵਿਚ ਫਰੀਦਕੋਟ ਜੇਲ ’ਚ ਬੰਦ ਸੀ ਅਤੇ ਦੋ ਮਹੀਨੇ ਦੀ ਪੈਰੋਲ ਉੱਤੇ ਰਿਹਾਅ ਹੋਇਆ ਸੀ। ਵਾਰਦਾਤ ਤੋਂ ਅਗਲੇ ਦਿਨ ਪੈਰੋਲ ਖਤਮ ਹੋਣ ਕਰਕੇ ਉਹ ਜੇਲ੍ਹ ਵਿਚ ਹਾਜ਼ਰ ਹੋ ਗਿਆ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁਲਸ ਵਰਦੀ ਬਰਾਮਦ ਹੋਣ ਕਰਕੇ ਕੇਸ ’ਚ ਆਈ ਪੀ ਸੀ ਦੀ ਧਾਰਾ 171 ਦਾ ਵਾਧਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤੀ ਇਨੋਵਾ, ਇੱਕ ਮੋਟਰ ਸਾਈਕਲ ਅਤੇ 53 ਹਜ਼ਾਰ ਰੁਪਏ ਨਕਦੀ ਤੇ ਪੁਲਸ ਵਰਦੀ ਬਰਾਮਦ ਕੀਤੀ ਗਈ ਹੈ।

LEAVE A REPLY

Please enter your comment!
Please enter your name here