ਹੁਸ਼ਿਆਰਪੁਰ : ਉੱਘੇ ਕਮਿਉਨਿਸਟ ਆਗੂ ਮਾਸਟਰ ਹਰੀ ਸਿੰਘ ਧੂਤ ਦੇ ਲੜਕੇ ਤੇ ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਟਰੱਸਟੀ ਰਘਬੀਰ ਸਿੰਘ, ਜਿਹਨਾ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੇ ਵੀਰਵਾਰ ਅੰਤਮ ਸੰਸਕਾਰ ਮੌਕੇ ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ, ਬਜ਼ੁਰਗ ਕਾਮਰੇਡ ਨਛੱਤਰ ਪਾਲ ਸਿੰਘ ਸੰਧੂ, ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ, ਸੂਬਾ ਕਾਰਜਕਾਰਨੀ ਮੈਂਬਰ ਮਹਿੰਦਰ ਪਾਲ ਸਿੰਘ, ਕੰਪਿਊਟਰ ਅਪਰੇਟਰ ਤੇ ਖਜ਼ਾਨਚੀ ਲਾਲੀ ਨੇ ਪਾਰਟੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਅਰਪਿਤ ਕੀਤੀ | ਸੀ ਪੀ ਐੱਮ ਵੱਲੋਂ ਗੁਰਮੇਸ਼ ਸਿੰਘ ਤੇ ਹਰਬੰਸ ਸਿੰਘ ਧੂਤ ਨੇ ਵੀ ਝੰਡਾ ਪਾਇਆ | ‘ਨਵਾਂ ਜ਼ਮਾਨਾ’ ਦੇ ਐਡੀਟਰ ਚੰਦ ਫਤਿਹਪੁਰੀ, ਟਰੱਸਟੀ ਬੰਤ ਸਿੰਘ ਬਰਾੜ, ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਇਸਤਰੀ ਸਭਾ ਦੀ ਆਗੂ ਸੰਤੋਸ਼ ਬਰਾੜ ਨੇ ਉਹਨਾ ਦੀ ਦੇਹ ‘ਤੇ ਰੀਥ ਪਾਈ ਤੇ ਰਘਬੀਰ ਸਿੰਘ ਅਮਰ ਰਹੇ ਦੇ ਨਾਅਰੇ ਲਾਏ | ਕਾਮਰੇਡ ਰਘਬੀਰ ਸਿੰਘ ਨੇ ਕਮਿਊਨਿਸਟ ਲਹਿਰ ਵਿੱਚ ਜਿੰਦ-ਜਾਨ ਲਾ ਕੇ ਕੰਮ ਕੀਤਾ | ਜਦੋਂ ਪਾਰਟੀ ਅੰਡਰ-ਗਰਾਉਂਡ ਸੀ, ਉਸ ਵਕਤ ਉਨ੍ਹਾ ਦੀ ਉਮਰ ਭਾਵੇਂ ਨਿੱਕੀ ਸੀ, ਪਰ ਕੰਮ ਉਨ੍ਹਾ ਬੜੇ ਵੱਡੇ ਕੀਤੇ | ਉਨ੍ਹਾ ਦੀ ਡਿਊਟੀ ਹੁੰਦੀ ਸੀ ਕਿ ਉਹ ਅੰਡਰ-ਗਰਾਉਂਡ ਰਹਿੰਦੇ ਕਾਮਰੇਡਾਂ ਨੂੰ ਡਾਕ ਪਹੁੰਚਾਉਂਦੇ ਸਨ | ਇਸ ਕੰਮ ‘ਤੇ ਉਨ੍ਹਾ ਨੂੰ ਉਨ੍ਹਾ ਦੇ ਬਾਪ ਮਾਸਟਰ ਹਰੀ ਸਿੰਘ ਧੂਤ ਨੇ ਲਾਇਆ ਹੋਇਆ ਸੀ | ਇਹੋ ਜਿਹੇ ਸੂਰਮਗਤੀ ਵਾਲੇ ਕਾਮਰੇਡ ਸਨ ਰਘਬੀਰ ਸਿੰਘ | ਸ਼ੋਕ ਵਿੱਚ ਪਹੁੰਚੀ ਸੰਗਤ ਨੇ ਉਨ੍ਹਾ ਦੀ ਪਤਨੀ ਗੁਰਦੇਵ ਕੌਰ, ਪੁੱਤਰ ਪਿ੍ੰਸੀਪਲ ਨਵਜੋਤ ਸਿੰਘ ਤੇ ਨਵਤੇਜ ਸਿੰਘ, ਪੁੱਤਰੀ ਨਵਨੀਤ ਕੌਰ, ਰਿਸ਼ਤੇਦਾਰ ਪਰਮਜੀਤ ਸਿੰਘ ਡਾਇਰੈਕਟਰ ਤੇ ਤਰਸੇਮ ਸਿੰਘ ਹੁੰਦਲ ਨਾਲ ਦੁੱਖ ਸਾਂਝਾ ਕੀਤਾ |



