ਕੋਲਕਾਤਾ : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ’ਚ ਸ਼ਨੀਵਾਰ ਨੂੰ ਇੱਕ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਬੇਲਦਾਂਗਾ ਦੇ ਇੱਕ ਬਾਗ ’ਚ ਹੋਇਆ। ਪੁਲਸ ਮੁਤਾਬਕ ਧਮਾਕੇ ’ਚ ਅਲੀਮ ਸ਼ੇਖ ਨਾਂਅ ਦਾ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ। ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸ਼ੇਖ ਇੱਕ ਹਿਸਟਰੀ ਸ਼ੀਟਰ ਸੀ। ਇਸ ਤੋਂ ਇਲਾਵਾ ਮੁਰਸ਼ਿਦਾਬਾਦ ਦੇ ਹੀ ਰਾਣੀਨਗਰ ’ਚ ਟੀ ਐੱਮ ਸੀ ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋ ਗਈ, ਜਿਸ ਤੋਂ ਬਾਅਦ ਇੱਕ-ਦੂਜੇ ’ਤੇ ਬੰਬ ਸੁੱਟੇ ਗਏ। ਇਸ ਘਟਨਾ ’ਚ ਤਿੰਨ ਲੋਕ ਜ਼ਖ਼ਮੀ ਹੋ ਗਏ।

