ਮੈਨਪੁਰੀ : ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਪਿੰਡ ’ਚ ਸ਼ਨੀਵਾਰ ਤੜਕੇ ਨੌਜਵਾਨ ਨੇ ਆਪਣੇ ਪਰਵਾਰਕ 4 ਮੈਂਬਰਾਂ ਸਮੇਤ ਪੰਜ ਵਿਅਕਤੀਆਂ ਦੀ ਹੱਤਿਆ ਕਰਨ ਤੋਂ ਬਾਅਦ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ’ਚ ਲਾੜਾ-ਲਾੜੀ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਸ ਮੁਤਾਬਕ ਸ਼ਨੀਵਾਰ ਤੜਕੇ ਸੂਚਨਾ ਮਿਲੀ ਕਿ ਕਿਸਨੀ ਥਾਣਾ ਖੇਤਰ ਅਧੀਨ ਪੈਂਦੇ ਗੋਕੁਲਪੁਰ ਅਰਸਾਰਾ ਦੇ ਸ਼ਿਵਵੀਰ ਯਾਦਵ (28) ਨੇ ਆਪਣੇ ਭਰਾਵਾਂ ਭੁੱਲਨ ਯਾਦਵ (25) ਅਤੇ ਸੋਨੂੰ ਯਾਦਵ (21), ਸੋਨੂੰ ਯਾਦਵ ਦੀ ਪਤਨੀ ਸੋਨੀ (20), ਜੀਜਾ ਸੌਰਭ (23) ਅਤੇ ਫਿਰੋਜ਼ਾਬਾਦ ਨਿਵਾਸੀ ਦੋਸਤ ਦੀਪਕ (20) ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ। ਹਮਲੇ ’ਚ ਸ਼ਿਵਵੀਰ ਦੀ ਪਤਨੀ ਡੋਲੀ (24) ਅਤੇ ਮਾਮੀ ਸੁਸ਼ਮਾ (35) ਜ਼ਖਮੀ ਹੋ ਗਈਆਂ। ਘਟਨਾ ਦੇਣ ਤੋਂ ਬਾਅਦ ਸ਼ਿਵਵੀਰ ਨੇ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।




