ਰੂਸ ਦੇ ਰੋਸਤੋਵ ਸ਼ਹਿਰ ’ਤੇ ਵੈਗਨਰ ਦਾ ਕਬਜ਼ਾ

0
173

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨਿੱਜੀ ਫੌਜ ‘ਵੈਗਨਰ ਗਰੁੱਪ’ ਦੇ ਮੁਖੀ ਯੇਵਗੇਨੀ ਪਿ੍ਰਗੋਜ਼ਿਨ ਵੱਲੋਂ ਹਥਿਆਰਬੰਦ ਬਗਾਵਤ ਦੇ ਐਲਾਨ ਤੇ ਬਾਗੀਆਂ ਵੱਲੋਂ ਦੇਸ਼ ਦੇ ਸ਼ਹਿਰ ’ਤੇ ਕਬਜ਼ੇ ਦੇ ਦਾਅਵੇ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ। ਪੁਤਿਨ ਨੇ ਪਿ੍ਰਗੋਜ਼ਿਨ ਦੇ ਹਥਿਆਰਬੰਦ ਵਿਦਰੋਹ ਦੇ ਐਲਾਨ ਨੂੰ ‘ਦੇਸ਼ਧ੍ਰੋਹ’ ਅਤੇ ਵਿਸ਼ਵਾਸਘਾਤ ਕਰਾਰ ਦਿੱਤਾ ਅਤੇ ਹਰ ਕੀਮਤ ’ਤੇ ਰੂਸ ਅਤੇ ਇਸ ਦੇ ਲੋਕਾਂ ਦੀ ਰੱਖਿਆ ਕਰਨ ਦਾ ਭਰੋਸਾ ਦਿੱਤਾ। ਪੁਤਿਨ ਨੇ ਕਿਹਾ ਕਿ ਰੂਸ ਆਪਣੇ ਭਵਿੱਖ ਲਈ ਸਭ ਤੋਂ ਮੁਸ਼ਕਲ ਲੜਾਈ ਲੜ ਰਿਹਾ ਹੈ। ਉਨ੍ਹਾ ਕਿਹਾ ਕਿ ਇਹ ਬਗਾਵਤ ਸਾਡੇ ਦੇਸ਼ ਲਈ ਇੱਕ ਵੱਡਾ ਖਤਰਾ ਹੈ ਅਤੇ ਅਸੀਂ ਇਸ ਦੇ ਵਿਰੁੱਧ ਸਖਤ ਕਾਰਵਾਈ ਕਰਾਂਗੇ। ਵਿਦਰੋਹ ਦੀ ਸਾਜ਼ਿਸ਼ ਰਚਣ ਵਾਲੇ ਸਾਰੇ ਲੋਕਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਹਥਿਆਰਬੰਦ ਬਲਾਂ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਜ਼ਰੂਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾ ਕਿਹਾ ਕਿ ਭਰਾ ਨੂੰ ਭਰਾ ਖਿਲਾਫ਼ ਖੜਾ ਕੀਤਾ ਜਾ ਰਿਹਾ ਹੈ। ਇੱਕ ਰੂਸੀ ਸੁਰੱਖਿਆ ਸੂਤਰ ਨੇ ਸ਼ਨੀਵਾਰ ਦੱਸਿਆ ਕਿ ਵੈਗਨਰ ਗਰੁੱਪ ਦੇ ਲੜਾਕਿਆਂ ਨੇ ਮਾਸਕੋ ਤੋਂ ਲਗਭਗ 500 ਕਿਲੋਮੀਟਰ ਦੱਖਣ ’ਚ ਵੋਰੋਨਿਸ਼ ਸ਼ਹਿਰ ’ਚ ਸਾਰੀਆਂ ਫੌਜੀ ਸੁਵਿਧਾਵਾਂ ’ਤੇ ਕਬਜ਼ਾ ਕਰ ਲਿਆ ਹੈ। ਪੁਤਿਨ ਨੇ ਕਿਹਾ ਕਿ ਵੈਗਨਰ ਸਮੂਹ ਵੱਲੋਂ ਕੀਤਾ ਗਿਆ ‘ਸ਼ਸਤਰ ਵਿਦਰੋਹ’ ਦੇਸ਼ਧਰੋਹ ਹੈ ਅਤੇ ਜਿਸ ਨੇ ਵੀ ਰੂਸੀ ਫੌਜ ਖਿਲਾਫ਼ ਹਥਿਆਰ ਚੁੱਕੇ ਹਨ, ਉਨ੍ਹਾਂ ਸਾਰਿਆਂ ਨੂੰ ਸਜ਼ਾ ਮਿਲੇਗੀ। ਟੈਲੀਵਿਜ਼ਨ ’ਤੇ ਐਮਰਜੈਂਸੀ ਦੇ ਸੰਬੋਧਨ ਦੌਰਾਨ ਪੁਤਿਨ ਨੇ ਕਿਹਾ ਕਿ ਉਹ ਰੂਸ ਦੀ ਰੱਖਿਆ ਲਈ ਸਭ ਕੁਝ ਕਰਨਗੇ ਅਤੇ ਦੱਖਣੀ ਸ਼ਹਿਰ ਰੋਸਤੋਵ ਆਨ ਡਾਨ ’ਚ ਸਥਿਤੀ ਨੂੰ ਸੰਭਾਲਣ ਲਈ ਫੈਸਲਾਕੁੰਨ ਕਾਰਵਾਈ ਕੀਤੀ ਜਾਵੇਗੀ। ਇਸ ਸ਼ਹਿਰ ’ਤੇ ਵੈਗਨਰ ਪ੍ਰਮੁੱਖ ਯੇਵਗੇਨੀ ਨੇ ਕਬਜ਼ੇ ਦਾ ਦਾਅਵਾ ਕੀਤਾ ਹੈ।
ਪੁਤਿਨ ਨੇ ਸ਼ਨੀਵਾਰ ਕਿਹਾ ਕਿ ਰੂਸੀ ਫੌਜ ‘ਕਰਾਰਾ ਜਵਾਬ ਦੇਵੇਗੀ।’ ਆਪਣੇ ਬਿਆਨ ’ਚ ਪੁਤਿਨ ਨੇ ਸਵੀਕਾਰ ਕੀਤਾ ਕਿ ਰੋਸਤੋਵ ਆਨ ਡਾਨ ’ਚ ਸਥਿਤੀ ‘ਮੁਸ਼ਕਲ ਬਣੀ ਹੋਈ ਹੈ’। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਫੌਜ ਖਿਲਾਫ਼ ਹਥਿਆਰ ਚੁੱਕਣ ਵਾਲਾ ਗੱਦਾਰ ਹੈ ਅਤੇ ਮੌਜੂਦਾ ਵਿਦਰੋਹ ’ਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਇਸੇ ਦੌਰਾਨ ਮਾਸਕੋ ਨੇੜਲੇ ਖੇਤਰ ’ਚ ਅੱਤਵਾਦ ਵਿਰੋਧੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਰੂਸ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਸ਼ਹਿਰ ਅਤੇ ਮਾਸਕੋ ਖੇਤਰ ’ਚ ਸੰਭਾਵਤ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਅੱਤਵਾਦ ਵਿਰੋਧੀ ਵਿਵਸਥਾ ਸਥਾਪਤ ਕੀਤੀ ਗਈ ਹੈ। ਪੂਰੇ ਮਾਸਕੋ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਰੂਸ ਦੇ ਰੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੇ ਵਿਰੋਧ ’ਚ ਸ਼ਾਸ਼ਤ ਵਿਦਰੋਹ ਦਾ ਸੱਦਾ ਦੇਣ ਵਾਲੇ ਨਿੱਜੀ ਫੌਜ ‘ਵੈਗਨਰ’ ਦੇ ਪ੍ਰਮੁੱਖ ਯੇਵਗੇਨੀ ਪ੍ਰੀਗੋਜ਼ਿਨ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਉਹ ਅਤੇ ਉਸ ਦੇ ਲੜਾਕੇ ਯੂਕਰੇਨ ਦੀ ਸਰਹੱਦ ਪਾਰ ਕਰਕੇ ਰੂਸ ਦੇ ਇੱਕ ਅਹਿਮ ਸ਼ਹਿਰ ਪਹੁੰਚ ਗਏ ਹਨ। ਪ੍ਰੀਗੋਜ਼ਿਨ ਨੇ ਇੱਕ ਵੀਡੀਓ ਪੋਸਟ ਕੀਤਾ, ਜਿਸ ’ਚ ਉਹ ਰੋਸਤੋਵ ਆਨ ਡਾਨ ’ਚ ਸਥਿਤ ਰੂਸੀ ਫੌਜ ਦੇ ਮੁੱਖ ਦਫ਼ਤਰ ’ਚ ਖੜਾ ਨਜ਼ਰ ਆ ਰਿਹਾ ਹੈ। ਇਹ ਦਫ਼ਤਰ ਯੂਕਰੇਨ ’ਚ ਯੁੱਧ ’ਤੇ ਨਜ਼ਰ ਰੱਖਦਾ ਹੈ। ਪ੍ਰੀਗੋਜ਼ਿਨ ਨੇ ਦਾਅਵਾ ਕੀਤਾ ਕਿ ਉਸ ਦੇ ਲੈੜਾਕਿਆਂ ਨੇ ਸ਼ਹਿਰ ’ਚ ਸਥਿਤ ਫੌਜੀ ਟਿਕਾਣਿਆਂ ਨੂੰ ਆਪਣੇ ਕਬਜ਼ੇ ’ਚ ਲਿਆ ਹੈ, ਜਿਸ ’ਚ ਇੱਕ ਹਵਾਈ ਪੱਟੀ ਵੀ ਸ਼ਾਮਲ ਹੈ। ਪ੍ਰੀਗੋਜ਼ਿਨ ਦੇ ਇਸ ਕਦਮ ’ਤੇ ਪ੍ਰਤੀ�ਿਆ ਦਿੰਦੇ ਹੋਏ ਰੂਸ ਦੀਆਂ ਸੁਰੱਖਿਆ ਸੇਵਾਵਾਂ ਨੇ ਉਸ ਖਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਹਨ।

LEAVE A REPLY

Please enter your comment!
Please enter your name here