ਹਾਕੀ ਦੇ ਕੌਮੀ ਕੈਂਪ ਲਈ 39 ਖਿਡਾਰੀਆਂ ਦੀ ਚੋਣ

0
263

ਨਵੀਂ ਦਿੱਲੀ : ਹਾਕੀ ਇੰਡੀਆ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਐਤਵਾਰ 26 ਜੂਨ ਤੋਂ 19 ਜੁਲਾਈ ਤੱਕ ਬੇਂਗਲੂਰੂ ’ਚ ਭਾਰਤੀ ਖੇਡ ਅਥਾਰਟੀ ਦੇ ਸੈਂਟਰ ’ਚ ਲੱਗਣ ਵਾਲੇ ਕੌਮੀ ਕੈਂਪ ਲਈ 39 ਮੈਂਬਰੀ ਸੀਨੀਅਰ ਪੁਰਸ਼ ਟੀਮ ਦੇ ਕੋਰ ਗਰੁੱਪ ਦਾ ਐਲਾਨ ਕੀਤਾ। ਕੈਂਪ ਮਗਰੋਂ ਟੀਮ ਸਪੇਨ ਜਾਵੇਗੀ, ਜਿੱਥੇ ਉਹ 25 ਤੋਂ 30 ਜੁਲਾਈ ਤੱਕ ਸਪੈਨਿਸ਼ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ’ਚ ਇੰਗਲੈਂਡ, ਨੀਦਰਲੈਂਡ ਤੇ ਮੇਜ਼ਬਾਨ ਸਪੇਨ ਨਾਲ ਮੁਕਾਬਲੇ ਖੇਡੇਗੀ। ਚਾਰ ਮੁਲਕੀ ਟੂਰਨਾਮੈਂਟ ਮਗਰੋਂ 3 ਅਗਸਤ ਤੋਂ ਚੇਨਈ ਵਿਚ ਏਸ਼ੀਅਨ ਚੈਂਪੀਅਨਜ਼ ਟਰਾਫੀ ਖੇਡੀ ਜਾਵੇਗੀ, ਜਿਸ ’ਚ ਭਾਰਤ, ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ ਤੇ ਚੀਨ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਕੋਰ ਗਰੁੱਪ ’ਚ ਗੋਲੀਕੀਪਰ ਕਿ੍ਰਸ਼ਨਨ ਬਹਾਦੁਰ ਪਾਠਕ, ਪੀ ਆਰ ਸ੍ਰੀਜੇਸ਼, ਸੂਰਜ ਕਰਕੇਰਾ, ਪਵਨ ਮਲਿਕ ਤੇ ਪ੍ਰਸ਼ਾਂਤ ਕੁਮਾਰ ਚੌਹਾਨ, ਡਿਫੈਂਡਰ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਵਰੁਣ ਕੁਮਾਰ, ਅਮਿਤ ਰੋਹੀਦਾਸ, ਗੁਰਿੰਦਰ ਸਿੰਘ, ਜੁਗਰਾਜ ਸਿੰਘ, ਮਨਦੀਪ ਮੌੜ, ਨੀਲਮ ਸੰਜੀਪ ਸੰਜੇ, ਯਸ਼ਦੀਪ ਸਿਵਾਚ, ਦਿਪਸਨ ਟਿਰਕੀ ਅਤੇ ਮਨਜੀਤ, ਮਿਡਫੀਲਡਰ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਰਾਜਕੁਮਾਰ ਪਾਲ, ਸੁਮਿਤ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸੀਨ ਅਤੇ ਮਨਿੰਦਰ ਸਿੰਘ, ਫਾਰਵਰਡ ਐੱਸ ਕਾਰਤੀ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਪਵਨ ਰਾਜਭਰ ਹਨ।

LEAVE A REPLY

Please enter your comment!
Please enter your name here