27.9 C
Jalandhar
Sunday, September 8, 2024
spot_img

ਸਰਪੰਚ ਦੇ ਪਤੀ ਖਿਲਾਫ਼ ਨਾਭਾ ‘ਚ ਵੱਡਾ ਰੋਸ ਪ੍ਰਦਰਸ਼ਨ

ਨਾਭਾ (ਵਰਿੰਦਰ ਵਰਮਾ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ‘ਤੇ ਬੀਤੀ 24 ਜੂਨ ਨੂੰ ਨੇੜਲੇ ਪਿੰਡ ਦੇ ਗੁਰਦੁਆਰੇ ਅੰਦਰ ਧਰਮਿੰਦਰ ਸਿੰਘ ਤੇ ਬੇਅੰਤ ਸਿੰਘ ਨੇ ਕੁੱਟਮਾਰ ਕੀਤੀ ਅਤੇ ਗੁਰਦਵਾਰੇ ਦੇ ਅੰਦਰ ਪਟਕਾ ਲਾਹ ਕੇ ਕੇਸਾਂ ਦੀ ਬੇਅਦਬੀ ਕੀਤੀ | ਧਰਮਿੰਦਰ ਸਿੰਘ ਵੱਲੋਂ ਬੋਲੇ ਜਾਤੀ ਸੂਚਕ ਸ਼ਬਦਾਂ ਖਿਲਾਫ ਪਰਚਾ ਦਰਜ ਕਰਵਾਉਣ ਨੂੰ ਲੈ ਕੇ ਸ਼ੁੱਕਰਵਾਰ ਮਜ਼ਦੂਰ ਜਮਾਤ ਦੀ ਕਮੇਟੀ ਦੇ ਸੱਦੇ ‘ਤੇ ਨਾਭਾ ਵਿਖੇ ਹਜ਼ਾਰਾਂ ਮਜ਼ਦੂਰਾਂ ਦਾ ਇਕੱਠ ਹੋਇਆ |
ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸੀ ਪੀ ਆਈ ਦੇ ਕੌਮੀ ਆਗੂ ਤੇ ਸਾਬਕਾ ਐੱਮ ਐੱਲ ਏ ਹਰਦੇਵ ਅਰਸ਼ੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਸਲਾਹਕਾਰ ਜਗਰੂਪ, ਨਰਿੰਦਰ ਕੌਰ ਸੋਹਲ, ਸੁਖਦੇਵ ਸ਼ਰਮਾ, ਮਜ਼ਦੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਗੁਰਮੀਤ ਸਿੰਘ ਕਾਲਾਝਾੜ, ਗੁਰਮੀਤ ਸਿੰਘ ਥੂਹੀ ਤੇ ਕਿ੍ਸ਼ਨ ਸਿੰਘ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਧਰਮਿੰਦਰ ਸਿੰਘ, ਬੇਅੰਤ ਸਿੰਘ ਤੇ ਬੰਤ ਸਿੰਘ ‘ਤੇ ਪਰਚੇ ਦਰਜ ਨਹੀਂ ਹੁੰਦੇ ਅਤੇ ਧਰਮਿੰਦਰ ਸਿੰਘ ਵੱਲੋਂ ਜਾਤੀ ਸੂਚਕ ਸ਼ਬਦ ਦੇ ਆਧਾਰ ‘ਤੇ ਐੱਸ ਸੀ/ਐੱਸ ਟੀ ਐਕਟ ਅਧੀਨ ਧਰਾਵਾਂ ਲਾ ਕੇ ਗਿ੍ਫਤਾਰ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਾਂਗੇ | ਉਪਰੋਕਤ ਬੁਲਾਰਿਆਂ ਨੇ ਹਲਕਾ ਨਾਭਾ ਦੇ ਐੱਮ ਐੱਲ ਏ ਗੁਰਦੇਵ ਸਿੰਘ ਦੇਵ ਮਾਨ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਦੇਵ ਮਾਨ ਇਹਨਾਂ ਦੀ ਮਦਦ ਕਰਨੀ ਬੰਦ ਕਰੇ, ਧਰਮਿੰਦਰ ਸਿੰਘ ‘ਤੇ ਪਹਿਲਾਂ ਹੀ ਸੰਗੀਨ ਧਰਾਵਾਂ ਅਧੀਨ ਪਰਚੇ ਹਨ, ਪਰ ਦੇਵ ਮਾਨ ਇਹੋ ਜਿਹੇ ਆਦਮੀ ਨੂੰ ਨਾਲ ਰੱਖ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ |
ਐਕਸ਼ਨ ਕਮੇਟੀ ਦੇ ਆਗੂਆਂ ਨੇ ਐੱਮ ਐੱਲ ਏ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹੇ ਬੰਦਿਆਂ ਦੀ ਮਦਦ ਕਰਨੀ ਬੰਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ‘ਚ ਪਿੰਡ-ਪਿੰਡ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ | ਪ੍ਰਦਰਸ਼ਨਕਾਰੀਆਂ ਨੇ ਐੱਸ ਡੀ ਐਮ ਨਾਭਾ ਤੇ ਡੀ ਐੱਸ ਪੀ ਨਾਭਾ ਨੂੰ ਮੰਗ ਪੱਤਰ ਦਿੱਤਾ |
ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇੱਕ-ਦੋ ਦਿਨਾਂ ਵਿੱਚ ਬਣਦੀਆਂ ਧਰਾਵਾਂ ਲਾ ਕੇ ਪਰਚਾ ਦਰਜ ਕਰ ਲਿਆ ਜਾਵੇਗਾ |
ਇਕੱਠ ਨੂੰ ਸੰਬੋਧਨ ਕਰਦਿਆਂ ਮੁਕੇਸ਼ ਮਲੌਦ, ਨਛੱਤਰ ਸਿੰਘ ਗੁਰਦਿੱਤਪੁਰਾ, ਹਰਦੀਪ ਕੌਰ, ਕੁਲਦੀਪ ਸਿੰਘ ਭੋਲਾ, ਹੰਸ ਰਾਜ ਗੋਲਡਨ, ਸੁਰਿੰਦਰ ਢੰਡੀਆਂ, ਕੁਲਵੰਤ ਸਿੰਘ ਮੌਲਵੀਵਾਲਾ, ਵਰਿੰਦਰ ਖੁਰਾਣਾ ਗੁਰਮੀਤ ਸਿੰਘ ਛੱਜੂ ਭੱਟ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਆਗੂ ਬੋਹੜ ਸਿੰਘ ਸੁਖਨਾ, ਬਲਬੀਰ ਸਿੰਘ ਔਲਖ, ਖੁਸ਼ੀਆ ਸਿੰਘ ਬਰਨਾਲਾ ਤੇ ਦਰਜਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles