ਮਨੀਪੁਰ ‘ਚ ਅਸਤੀਫ਼ਾ ਡਰਾਮਾ

0
209

ਇੰਫਾਲ : ਬੇਕਾਬੂ ਹੋਏ ਪਏ ਮਨੀਪੁਰ ‘ਚ ਸ਼ੁੱਕਰਵਾਰ ਤਕੜਾ ਡਰਾਮਾ ਹੋਇਆ, ਜਦੋਂ ਹਮਾਇਤੀਆਂ ਨੇ ਮੁੱਖ ਮੰਤਰੀ ਬੀਰੇਨ ਸਿੰਘ ਦਾ ਅਸਤੀਫਾ ਪਾੜ ਦਿੱਤਾ ਤੇ ਉਸ ਤੋਂ ਬਾਅਦ ਉਨ੍ਹਾ ਕਿਹਾ ਕਿ ਹੁਣ ਉਹ ਅਸਤੀਫਾ ਨਹੀਂ ਦੇਣਗੇ | ਸਵੇਰੇ ਤੋਂ ਚਰਚਾ ਸੀ ਕਿ ਬੀਰੇਨ ਸਿੰਘ ਅਸਤੀਫਾ ਦੇਣ ਜਾ ਰਹੇ ਹਨ | ਉਹ ਕਰੀਬ 20 ਵਿਧਾਇਕਾਂ ਨਾਲ 2 ਵੱਜ ਕੇ 20 ਮਿੰਟ ‘ਤੇ ਗਵਰਨਰ ਨੂੰ ਮਿਲਣ ਲਈ ਨਿਕਲੇ, ਪਰ ਘਰੋਂ ਬਾਹਰ ਲੋਕਾਂ ਨੇ ਰੋਕ ਲੈਣ ‘ਤੇ ਮੁੜ ਆਏ | ਕੁਝ ਸਮੇਂ ਬਾਅਦ ਪੀ ਡਬਲਿਊ ਡੀ ਮੰਤਰੀ ਦੀ ਅਗਵਾਈ ਵਿਚ ਕੁਝ ਮੰਤਰੀ ਲੋਕਾਂ ਨੂੰ ਸੰਬੋਧਨ ਕਰਨ ਆਏ ਤੇ ਸੁਸੀਨਦਰੋ ਮੈਤੇਈ ਨੇ ਉਹ ਅਸਤੀਫਾ ਪੜਿ੍ਹਆ, ਜਿਹੜਾ ਮੁੱਖ ਮੰਤਰੀ ਗਵਰਨਰ ਨੂੰ ਦੇਣ ਜਾ ਰਹੇ ਸਨ | ਫਿਰ ਉਨ੍ਹਾ ਅਸਤੀਫਾ ਕੁਝ ਮਹਿਲਾਵਾਂ ਹਵਾਲੇ ਕਰ ਦਿੱਤਾ, ਜਿਹੜਾ ਉਨ੍ਹਾਂ ਪਾੜ ਦਿੱਤਾ | ਇਸ ਤੋਂ ਬਾਅਦ ਮਨੀਪੁਰ ਸਰਕਾਰ ਦੇ ਤਰਜਮਾਨ ਦਾ ਬਿਆਨ ਆ ਗਿਆ ਕਿ ਬੀਰੇਨ ਸਿੰਘ ਅਸਤੀਫਾ ਨਹੀਂ ਦੇ ਰਹੇ | ਕੰਗਪੋਕਪੀ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਸ਼ੱਕੀ ਦੰਗਾਕਾਰੀਆਂ ਵਿਚਾਲੇ ਗੋਲੀਬਾਰੀ ‘ਚ ਜ਼ਖਮੀ ਹੋਏ ਇੱਕ ਹੋਰ ਵਿਅਕਤੀ ਦੇ ਦਮ ਤੋੜ ਜਾਣ ਨਾਲ ਇਸ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ |

LEAVE A REPLY

Please enter your comment!
Please enter your name here