25.8 C
Jalandhar
Monday, September 16, 2024
spot_img

ਚਾਰ ਧਾਮ ਮਾਰਗ ’ਤੇ ਦੋ ਮਹੀਨਿਆਂ ’ਚ 115 ਘੋੜਿਆਂ ਦੀ ਮੌਤ

ਨਵੀਂ ਦਿੱਲੀ : ਉਤਰਾਖੰਡ ’ਚ ਇਸ ਸਾਲ 22 ਅਪ੍ਰੈਲ ਤੋਂ ਸ਼ੁਰੂ ਹੋਈ ਚਾਰ ਧਾਮ ਯਾਤਰਾ ’ਤੇ ਭਗਤਾਂ ਨੂੰ ਲਿਜਾਣ ਵਾਲੇ ਘੱਟੋ-ਘੱਟ 115 ਖੱਚਰ ਅਤੇ ਘੋੜਿਆਂ ਦੀ ਮੌਤ ਹੋਈ ਹੈ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ ਕੇਦਾਰਨਾਥ ਦੇ ਰਸਤੇ ’ਚ ਹੁਣ ਤੱਕ ਘੱਟੋ-ਘੱਟ 90 ਖੱਚਰਾਂ ਦੀ ਮੌਤ ਹੋ ਚੁੱਕੀ ਹੈ, ਜਿੱਥੋਂ ਸ਼ਰਧਾਲੂ 16 ਕਿਲੋਮੀਟਰ ਪੈਦਲ ਚੱਲ ਕੇ ਮੰਦਰ ਤੱਕ ਪਹੁੰਚਦੇ ਹਨ। ਇਸੇ ਤਰ੍ਹਾਂ ਉਤਰਕਾਸ਼ੀ ’ਚ ਯਮੁਨੋਤਰੀ ਅਤੇ ਗੰਗੋਤਰੀ ਮੰਦਰਾਂ ਵੱਲ ਜਾਣ ਵਾਲੇ ਮਾਰਗਾਂ ’ਤੇ 17 ਘੋੜਿਆਂ ਦੀ ਮੌਤ ਹੋ ਗਈ ਹੈ। ਉਤਰਾਖੰਡ ਪਸ਼ੂ ਪਾਲਣ ਵਿਭਾਗ ਕੋਲੋਂ ਉਪਲੱਬਧ ਅੰਕੜਿਆਂ ’ਚ ਪਤਾ ਚਲਿਆ ਹੈ ਕਿ ਚਮੋਲੀ ਜ਼ਿਲ੍ਹੇ ’ਚ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਮਾਰਗ ’ਤੇ ਅੱਠ ਜਾਨਵਰਾਂ ਦੀ ਮੌਤ ਹੋਈ ਹੈ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਤਰਾਖੰਡ ਹਾਈ ਕੋਰਟ ਨੇ ਸੂਬਾ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਦੋ ਹਫਤਿਆਂ ’ਚ ਜਵਾਬ ਦੇਣ ਲਈ ਕਿਹਾ ਹੈ।
ਅਦਾਲਤ ਪਸ਼ੂ ਅਧਿਕਾਰ ਵਰਕਰ ਗੌਰੀ ਮੌਲੇਖੀ ਦੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਦੋਸ਼ ਲਾਇਆ ਗਿਆ ਕਿ ਤੀਰਥ ਯਾਤਰਾ ਮਾਰਗ ’ਤੇ ਜਾਨਵਰਾਂ ’ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਸੰਜੇ ਕੁਮਾਰ ਮਿਸ਼ਰਾ ਤੇ ਜਸਟਿਸ ਆਰ ਸੀ ਖੁਲਬੇ ਨੇ ਉਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਅਤੇ ਚਾਰ ਧਾਮ ਯਾਤਰਾ ਮਾਰਗ ਤੇ ਹੋਰ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਕੀਤਾ। ਮੌਲੇਖੀ ਨੇ ਆਪਣੀ ਪਟੀਸ਼ਨ ’ਤੇ ਕਿਹਾ ਕਿ ਉਤਰਾਖੰਡ ’ਚ ਯਾਤਰਾ ਲਈ ਯਾਤਰੀਆਂ ਨੂੰ ਲਿਜਾਣ ਲਈ 20,000 ਤੋਂ ਵੱਧ ਘੋੜੇ ਅਤੇ ਖੱਚਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾ ਦਾਅਵਾ ਕੀਤਾ ਕਿ ਇਨ੍ਹਾਂ ’ਚੋਂ ਬਹੁਤੇ ਘੋੜੇ ਅਤੇ ਖੱਚਰ ਬਿਮਾਰ ਹਨ ਅਤੇ ਉਨ੍ਹਾਂ ’ਤੇ ਸਮਰਥਾ ਤੋਂ ਵੱਧ ਬੋਝ ਪਾਇਆ ਜਾ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles