ਭਾਰਤ ’ਚ ਟਵਿੱਟਰ ਨੇ 11 ਲੱਖ ਤੋਂ ਵੱਧ ਅਕਾਊਂਟ ਕੀਤੇ ਬੰਦ

0
132

ਨਵੀਂ ਦਿੱਲੀ : ਐਲਨ ਮਸਕ ਵੱਲੋਂ ਚਲਾਏ ਜਾ ਰਹੇ ਟਵਿੱਟਰ ਨੇ 26 ਅਪ੍ਰੈਲ ਤੋਂ 25 ਮਈ ਵਿਚਾਲੇ ਭਾਰਤ ’ਚ 11,32,228 ਖਾਤਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਆਦਾਤਰ ਅਜਿਹੇ ਖਾਤੇ ਸਨ, ਜਿਹੜੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਅਸ਼ਲੀਲਤਾ ਨੂੰ ਉਤਸ਼ਾਹਤ ਕਰ ਰਹੇ ਸਨ। ਮਾਈਕਰੋ ਬਲਾਗਿੰਗ ਪਲੇਟਫਾਰਮ ਨੇ ਦੇਸ਼ ’ਚ ਅੱਤਵਾਦ ਨੂੰ ਉਤਸ਼ਾਹਤ ਕਰਨ ਲਈ 1843 ਖਾਤਿਆਂ ਨੂੰ ਵੀ ਬੰਦ ਕਰ ਦਿੱਤਾ ਹੈ। ਕੁੱਲ ਮਿਲਾ ਕੇ ਟਵਿੱਟਰ ਨੇ ਭਾਰਤ ’ਚ ਮਹੀਨੇ ਦੌਰਾਨ 11,34,071 ਖਾਤਿਆਂ ’ਤੇ ਪਾਬੰਦੀ ਲਗਾਈ।

LEAVE A REPLY

Please enter your comment!
Please enter your name here