ਮਾਨਸੂਨ ਸੈਸ਼ਨ 20 ਤੋਂ 11 ਅਗਸਤ ਤੱਕ

0
223

ਨਵੀਂ ਦਿੱਲੀ : ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੇ ਕਿਹਾ ਕਿ ਮਾਨਸੂਨ ਸੈਸ਼ਨ 20 ਜੁਲਾਈ ਤੋਂ 11 ਅਗਸਤ ਤੱਕ ਚੱਲੇਗਾ। ਸੈਸ਼ਨ ਦੇ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ, ਕਿਉਂਕਿ ਵਿਰੋਧੀ ਪਾਰਟੀਆਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਵਿਰੁੱਧ ਇਕਜੁੱਟ ਮੋਰਚਾ ਬਣਾਉਣ ਲਈ ਤਿਆਰੀ ਕਰ ਰਹੀਆਂ ਹਨ। ਵਿਰੋਧੀ ਦਲ ਲਗਾਤਾਰ ਮਨੀਪੁਰ ਹਿੰਸਾ ਅਤੇ ਸਾਂਝਾ ਸਿਵਲ ਕੋਡ (ਯੂ ਸੀ ਸੀ) ਨੂੰ ਲੈ ਕੇ ਸਰਕਾਰ ’ਤੇ ਹਮਲਾਵਰ ਹਨ। ਕੇਂਦਰੀ ਮੰਤਰੀ ਨੇ ਆਪਣੇ ਟਵਿੱਟਰ ’ਤੇ ਲਿਖਿਆ ਕਿ ਸੰਸਦ ਦਾ ਮਾਨਸੂਨ ਸੈਸ਼ਨ ਅਗਾਮੀ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ। 23 ਦਿਨ ਤੱਕ ਚੱਲਣ ਵਾਲੇ ਇਸ ਸੈਸ਼ਨ ’ਚ ਕੁੱਲ 17 ਮੀਟਿੰਗਾਂ ਹੋਣਗੀਆਂ। ਇਸ ਵਾਰ ਦਾ ਮਾਨਸੂਨ ਸੈਸ਼ਨ ਇਤਿਹਾਸਕ ਹੋਣ ਵਾਲਾ ਹੈ, ਇਸ ਦੇ ਕਈ ਕਾਰਨ ਹਨ, ਪਹਿਲਾ ਕਾਰਨ ਤਾਂ ਇਹ ਹੈ ਕਿ ਸੰਸਦ ਦੇ ਨਵੇਂ ਭਵਨ ’ਚ ਸੰਸਦ ਦਾ ਸੈਸ਼ਨ ਪਹਿਲੀ ਵਾਰ ਹੋਵੇਗਾ, ਦੂਜਾ ਇਹ ਕਿ ਸਰਕਾਰ ਸੰਸਦ ’ਚ ਸਾਂਝਾ ਸਿਵਲ ਕੋਡ ਲਾਗੂ ਕਰਾਉਣ ਲਈ ਬਿੱਲ ਲਿਆ ਸਕਦੀ ਹੈ। ਉਥੇ ਹੀ ਤੀਜਾ ਕਾਰਨ ਸਰਕਾਰ ਦਾ ਇਹ ਆਖਰੀ ਮਾਨਸੂਨ ਸੈਸ਼ਨ ਹੋਵੇਗਾ।

LEAVE A REPLY

Please enter your comment!
Please enter your name here