25.8 C
Jalandhar
Monday, September 16, 2024
spot_img

ਅਮਰਨਾਥ ਯਾਤਰਾ ਦੇ ਨਾਂਅ ’ਤੇ 300 ਸ਼ਰਧਾਲੂਆਂ ਨਾਲ ਠੱਗੀ

ਜੰਮੂ : ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਅਮਰਨਾਥ ਯਾਤਰੀਆਂ ਦਾ ਪਹਿਲਾ ਜਥਾ ਜੰਮੂ-ਕਸ਼ਮੀਰ ਦੇ ਗਾਂਦਰਬਲ ਸਥਿਤ ਬਾਲਟਾਲ ਤੋਂ ਗੁਫ਼ਾ ਲਈ ਰਵਾਨਾ ਹੋਇਆ। ਇਸ ਦੌਰਾਨ ਯਾਤਰੀਆਂ ਤੋਂ ਆਨਲਾਈਨ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜੰਮੂ ’ਚ ਕਰੀਬ 300 ਸ਼ਰਧਾਲੂਆਂ ਨਾਲ ਆਨਲਾਈਨ ਠੱਗੀ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਠੱਗੀ ਦਾ ਸ਼ਿਕਾਰ ਹੋਏ ਤੀਰਥ ਯਾਤਰੀ ਜੰਮੂ ’ਚ ਫਸ ਗਏ। ਜਿਨ੍ਹਾਂ ਯਾਤਰੀਆਂ ਨਾਲ ਠੱਗੀ ਹੋਈ, ਉਹ ਜ਼ਿਆਦਾਤਰ ਦਿੱਲੀ ਅਤੇ ਉਤਰ ਪ੍ਰਦੇਸ਼ ਦੇ ਹਨ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕੁਝ ਟੂਰ ਅਪਰੇਟਰਾਂ ਨੇ ਅਮਰਨਾਥ ਯਾਤਰਾ ਦੇ ਆਨਲਾਈਨ ਪੈਕੇਜ ਦੇ ਨਾਂਅ ’ਤੇ ਇਨ੍ਹਾਂ ਯਾਤਰੀਆਂ ਨੂੰ ਫਰਜ਼ੀ ਰਜਿਸਟ੍ਰੇਸ਼ਨ ਦਾ ਝਾਂਸਾ ਦੇ ਕੇ ਠੱਗ ਲਿਆ। ਯਾਤਰੀਆਂ ਨੇ ਦੱਸਿਆ ਕਿ ਹਰ ਯਾਤਰੀ ਤੋਂ ਦਸਤਾਵੇਜ਼ ਦੇ ਨਾਂਅ ’ਤੇ 7000 ਰੁਪਏ ਲਏ ਗਏ, ਪਰ ਜਦ ਅਮਰਨਾਥ ਯਾਤਰਾ ’ਤੇ ਜਾਣ ਲਈ ਯਾਤਰੀ ਜੰਮੂ ਪਹੁੰਚੇ ਤਾਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਈ ਤਾਂ ਪਤਾ ਚੱਲਿਆ ਕਿ ਟੂਰ ਅਪਰੇਟਰਾਂ ਨੇ ਜੋ ਦਸਤਾਵੇਜ਼ ਸੌਂਪੇ ਸਨ, ਉਹ ਸਾਰੇ ਨਕਲੀ ਸਨ। ਪੂਰੀ ਘਟਨਾ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਸ਼ਰਧਾਲੂ ਪ੍ਰੇਸ਼ਾਨ ਹੋ ਗਏ। ਸ਼ਰਧਾਲੂ ਆਰ ਐੱਫ ਆਈ ਡੀ ਕਾਰਡ ਲੈਣ ਲਈ ਰਜਿਸਟ੍ਰੇਸ਼ਨ ਦਫ਼ਤਰ ਪਹੁੰਚੇ। ਇਨ੍ਹਾਂ ਯਾਤਰੀਆਂ ਦਾ ਸ਼ਰਾਇਨ ਬੋਰਡ ਪੋਰਟਲ ’ਤੇ ਕੋਈ ਡਾਟਾ ਨਹੀਂ ਸੀ, ਜਿਸ ਤੋਂ ਬਾਅਦ ਜੰਮੂ ਅਤੇ ਕਠੂਆ ਪ੍ਰਸ਼ਾਸ਼ਨ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ।
ਇੱਕ ਯਾਤਰੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਾਨੂੰ ਫਿਰ ਤੋਂ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਹੈ। ਹੁਣ ਫਿਰ ਤੋਂ ਰਜਿਸਟ੍ਰੇਸ਼ਨ ਕਰਾਉਣ ’ਚ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਯਾਤਰੀ ਨੇ ਕਿਹਾ ਕਿ ਹੁਣ ਜੋ ਲੋਕ ਆਪਣਾ ਬਜਟ ਬਣਾ ਕੇ ਆਏ ਹਨ, ਉਹ ਕਿਸ ਤਰ੍ਹਾਂ ਏਨਾ ਚਿਰ ਰੁਕ ਸਕਣਗੇ। ਸਾਡੇ ਨਾਲ ਹਾਲੇ 200-250 ਲੋਕ ਹਨ, ਜਿਨ੍ਹਾਂ ਨਾਲ ਇਸ ਤਰ੍ਹਾਂ ਹੋਇਆ ਹੈ, ਕਰੀਬ 500-600 ਇਸ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੜਕੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਰੀ ਝੰਡੀ ਦੇ ਕੇ ਅਮਰਨਾਥ ਯਾਤਰਾ ਦੀ ਸ਼ੁਰੂਆਤ ਕੀਤੀ ਸੀ।

Related Articles

LEAVE A REPLY

Please enter your comment!
Please enter your name here

Latest Articles