ਬੇਕਾਬੂ ਟਰੱਕ ਨੇ 48 ਲੋਕਾਂ ਨੂੰ ਦਰੜਿਆ

0
143

ਨੈਰੋਬੀ : ਪੱਛਮੀ ਕੀਨੀਆ ’ਚ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਇੱਕ ਟਰੱਕ ਨੇ ਆਪਣਾ ਕੰਟਰੋਲ ਗੁਆ ਦਿੱਤਾ। ਟਰੱਕ ਹੋਰ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨਾਲ ਟਕਰਾ ਗਿਆ, ਜਿਸ ਨਾਲ 48 ਲੋਕ ਮਾਰੇ ਗਏ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਲੰਡਿਆਨੀ ਜੰਕਸਨ ’ਤੇ ਵਾਪਰਿਆ। ਸੜਕ ’ਤੇ ਕਈ ਮਿੰਨੀ ਬੱਸਾਂ ਅਤੇ ਟਰੱਕਾਂ ਦਾ ਨੁਕਸਾਨ ਹੋਇਆ। ਸਥਾਨਕ ਪੁਲਸ ਕਮਾਂਡਰ ਜੈਫਰੀ ਮੇਏਕ ਨੇ ਦੱਸਿਆਹੁਣ ਤੱਕ ਅਸੀਂ 48 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਸਕਦੇ ਹਾਂ। ਉਨ੍ਹਾ ਕਿਹਾ ਕਿ ਹੋਰ 30 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਲਿਜਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਰਿਫਟ ਵੈਲੀ ਦੇ ਖੇਤਰੀ ਪੁਲਸ ਕਮਾਂਡਰ ਟੌਮ ਮੋਬੋਆ ਓਡੇਰੋ ਨੇ ਕਿਹਾ ਕਿ ਟਰੱਕ, ਜੋ ਕੇਰੀਚੋ ਵੱਲ ਜਾ ਰਿਹਾ ਸੀ, ਨੇ ਕੰਟਰੋਲ ਗੁਆ ਦਿੱਤਾ ਤੇ ਅੱਠ ਵਾਹਨਾਂ ਮੋਟਰਸਾਈਕਲਾਂ, ਸੜਕ ਕਿਨਾਰੇ ਵਿਕਰੇਤਾਵਾਂ ਅਤੇ ਕਾਰੋਬਾਰਾਂ ’ਚ ਲੱਗੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਰਾਸ਼ਟਰਪਤੀ ਵਿਲੀਅਮ ਰੂਟੋ ਸਮੇਤ ਕੀਨੀਆ ਦੇ ਨੇਤਾਵਾਂ ਨੇ ਹਾਦਸੇ ਤੋਂ ਬਾਅਦ ਸੋਗ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here