ਭਾਰਤੀਆਂ ਦਾ ਬਰਿਆਨੀ ਪ੍ਰੇਮ

0
154

ਨਵੀਂ ਦਿੱਲੀ : ਭਾਰਤ ’ਚ ਬਰਿਆਨੀ ਖਾਣ ਵਾਲਿਆਂ ਨੂੰ ਲੈ ਕੇ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਆਨਲਾਈਨ ਫੂਡ ਡਲਿਵਰੀ ਪਲੇਟਫਾਰਮ ਸਵੈਗੀ ਨੇ ਪਿਛਲੇ ਮਹੀਨੇ ਇੱਕ ਸਾਲ ਦਾ ਰਿਪੋਰਟ ਕਾਰਡ ਜਾਰੀ ਕੀਤਾ। ਇਸ ਰਿਪੋਰਟ ’ਚ ਭਾਰਤੀਆਂ ਨੇ ਬਰਿਆਨੀ ਦੇ ਸਵਾਦ ਦਾ ਖੂਬ ਮਜ਼ਾ ਲਿਆ। ਜਾਰੀ ਰਿਪੋਰਟ ਮੁਤਾਬਕ ਭਾਰਤੀਆਂ ਨੇ ਪਿਛਲੇ 12 ਮਹੀਨਿਆਂ ’ਚ 7.6 ਕਰੋੜ ਦੀ ਬਰਿਆਨੀ ਆਰਡਰ ਕੀਤੀ। ਹਰ ਸਾਲ 2 ਜੁਲਾਈ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਬਰਿਆਨੀ ਦਿਵਸ ’ਤੇ ਆਨਲਾਈਨ ਫੂਡ ਡਲਿਵਰੀ ਪਲੇਟਫਾਰਮ ਸਵੈਗੀ ਨੇ ਇੱਕ ਰਿਪੋਰਟ ਜਾਰੀ ਕੀਤੀ। ਉਸ ਮੁਤਾਬਕ ਭਾਰਤੀਆਂ ਨੇ ਪਿਛਲੇ 12 ਮਹੀਨਿਆਂ ’ਚ 7.6 ਕਰੋੜ ਦੀ ਬਰਿਆਨੀ ਦਾ ਆਰਡਰ ਦਿੱਤਾ। ਸਵੈਗੀ ਦੇ ਆਰਡਰ ਵਿਸ਼ਲੇਸ਼ਣ ਨਾਲ 2023 ਦੀ ਪਹਿਲੀ ਛਿਮਾਹੀ ਤੋਂ ਕੁਝ ਦਿਲਚਸਪ ਰੁਝਾਨਾਂ ਦਾ ਪਤਾ ਚੱਲਿਆ ਹੈ। ਪਿਛਲੇ ਸਾਢੇ ਪੰਜ ਮਹੀਨਿਆਂ ’ਚ 2022 ਦੀ ਤੁਲਨਾ ’ਚ ਬਰਿਆਨੀ ਦੇ ਆਰਡਰ ’ਚ 8.26 ਫੀਸਦੀ ਦਾ ਵਾਧਾ ਹੋਇਆ। ਦੇਸ਼ ਭਰ ’ਚ 2.6 ਲੱਖ ਤੋਂ ਜ਼ਿਆਦਾ ਹੋਟਲ ਸਵੈਗੀ ਜ਼ਰੀਏ ਬਰਿਆਨੀ ਡਲਿਵਰ ਕਰਦੇ ਹਨ। ਉਥੇ ਹੀ 28,000 ਤੋਂ ਵੱਧ ਹੋਟਲ ਬਰਿਆਨੀ ਬਣਾਉਣ ’ਚ ਮਾਹਰ ਹਨ। ਬੈਂਗਲੁਰੂ ਲਗਭਗ 24000 ਬਰਿਆਨੀ ਪਰੋਸਣ ਵਾਲੇ ਹੋਟਲਾਂ ਨਾਲ ਸਭ ਤੋਂ ਉਪਰ ਹੈ। ਇਸ ਸਾਲ ਜੂਨ ਤੱਕ 7.2 ਮਿਲੀਅਨ ਆਰਡਰ ਨਾਲ ਹੈਦਰਾਬਾਦ ਬਰਿਆਨੀ ਖਪਤ ’ਚ ਸਿਖਰਲੇ ਸਥਾਨ ’ਤੇ ਹੈ। ਕੰਪਨੀ ਨੇ ਦੱਸਿਆ ਕਿ ਬੈਂਗਲੁਰੂ ਲਗਭਗ 5 ਮਿਲੀਅਨ ਆਰਡਰ ਨਾਲ ਦੂਜੇ ਸਥਾਨ ’ਤੇ ਅਤੇ ਚੇਨਈਲਗਭਗ 3 ਮਿਲੀਅਨ ਆਰਡਰ ਨਾਲ ਤੀਜੇ ਸਥਾਨ ’ਤੇ ਹੈ।

LEAVE A REPLY

Please enter your comment!
Please enter your name here