24 C
Jalandhar
Thursday, September 19, 2024
spot_img

ਅਜੀਤ ਪਵਾਰ ਭਾਜਪਾ ਦੀ ਲਾਂਡਰੀ ’ਚ

ਮੁੰਬਈ : ਮਹਾਰਾਸ਼ਟਰ ਵਿਚ ਐਤਵਾਰ ਤੇਜ਼ੀ ਨਾਲ ਬਦਲੀ ਸਿਆਸਤ ਦਰਮਿਆਨ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਦੇ ਨੇਤਾ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਹਲਫ ਲਿਆ। ਅਸੰਬਲੀ ’ਚ ਐੱਨ ਸੀ ਪੀ ਦੇ ਕੁੱਲ 53 ਵਿਧਾਇਕਾਂ ਵਿੱਚੋਂ 30 ਵਿਧਾਇਕ ਉਨ੍ਹਾ ਦੇ ਨਾਲ ਦੱਸੇ ਗਏ ਹਨ। ਅਜੀਤ ਪਵਾਰ ਤੋਂ ਇਲਾਵਾ ਐੱਨ ਸੀ ਪੀ ਨੇਤਾਵਾਂ ਛਗਨ ਭੁਜਬਲ, ਧਨੰਜੈ ਮੁੰਡੇ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ, ਅਦਿਤੀ ਤਟਕਰੇ, ਧਰਮਰਾਓ ਅਤਰਾਮ, ਅਨਿਲ ਪਾਟਿਲ ਅਤੇ ਸੰਜੈ ਬੰਸੋੜ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ।
ਰਾਜ ਭਵਨ ’ਚ ਹਾਜ਼ਰ ਮਹਾਰਾਸ਼ਟਰ ਦੇ ਵਿਧਾਨ ਸਭਾ ਦੇ ਸਪੀਕਰ ਰਾਹਲ ਨਰਵੇਕਰ ਨੇ ਕਿਹਾ ਕਿ ਅਜੀਤ ਪਵਾਰ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾ ਅਸਤੀਫਾ ਸਵੀਕਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਐੱਨ ਸੀ ਪੀ ਦੇ ਸੀਨੀਅਰ ਨੇਤਾ ਅਜੀਤ ਪਵਾਰ ਨੇ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਦੇਵਗਿਰੀ’ ’ਚ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਨ੍ਹਾ ਦੀ ਪਾਰਟੀ ਨੇ ਏਕਨਾਥ ਸ਼ਿੰਦੇ ਸਰਕਾਰ ਵਿਚ ਸ਼ਾਮਲ ਹੋਣ ਦਾ ਫੈਸਲਾ ਦੇਸ਼ ਦੇ ਵਿਕਾਸ ਲਈ ਕੀਤਾ। ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾ ਦਾਅਵਾ ਕੀਤਾ ਕਿ ਐੱਨ ਸੀ ਪੀ ਵਿਚ ਫੁੱਟ ਨਹੀਂ ਪੲ ਤੇ ਉਹ ਅਗਲੀਆਂ ਸਾਰੀਆਂ ਚੋਣਾਂ ਐੱਨ ਸੀ ਪੀ ਦੇ ਨਾਂਅ ਤੇ ਨਿਸ਼ਾਨ ’ਤੇ ਲੜਨਗੇ। ਪਾਰਟੀ ਦੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੇ ਉਨ੍ਹਾ ਦੇ ਫੈਸਲੇ ਦੀ ਹਮਾਇਤ ਕੀਤੀ ਹੈ। ਉਨ੍ਹਾ ਕਿਹਾਜੇ ਅਸੀਂ ਸ਼ਿਵ ਸੈਨਾ ਨਾਲ ਜਾ ਸਕਦੇ ਸੀ ਤਾਂ ਭਾਜਪਾ ਨਾਲ ਵੀ ਜਾ ਸਕਦੇ ਹਾਂ। ਨਾਗਾਲੈਂਡ ਵਿਚ ਵੀ ਅਜਿਹਾ ਹੋਇਆ।

Related Articles

LEAVE A REPLY

Please enter your comment!
Please enter your name here

Latest Articles