ਘਰ ਦੀ ਮਹਿਕ ਉੱਡ ਗਈ

0
250

ਮੱਖੂ (ਰਛਪਾਲ ਸਿੰਘ ਸੰਧੂ)
ਪਿੰਡ ਘੁੱਦੂਵਾਲਾ ਵਿਚ ਜ਼ਮੀਨੀ ਵੰਡ ਨੂੰ ਲੈ ਕੇ ਪਿਤਾ ਅਤੇ ਦਾਦੇ ਦਾ ਝਗੜਾ ਰੋਕਣ ਦੀ ਕੋਸ਼ਿਸ਼ ਵਿਚ ਬੱਚਾ ਪਿਤਾ ਵੱਲੋਂ ਕੀਤੇ ਫਾਇਰ ਨਾਲ ਮਾਰਿਆ ਗਿਆ | ਪਰਮਜੀਤ ਸਿੰਘ ਦਾ ਪਿਤਾ ਕੇਹਰ ਸਿੰਘ ਨਾਲ ਪੁਸ਼ਤੈਨੀ ਜ਼ਮੀਨ ਨੂੰ ਲੈ ਕੇ ਵੀਰਵਾਰ ਫਿਰ ਝਗੜਾ ਹੋ ਗਿਆ | ਮਹਿਕਪ੍ਰੀਤ ਸਿੰਘ (14) ਨੇ ਪਿਤਾ ਪਰਮਜੀਤ ਸਿੰਘ ਅਤੇ ਦਾਦਾ ਕੇਹਰ ਸਿੰਘ ਵਿਚਾਲੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਰਮਜੀਤ ਸਿੰਘ ਵੱਲੋਂ 12 ਬੋਰ ਦੀ ਰਾਈਫਲ ਨਾਲ ਕੀਤੇ ਫਾਇਰ ਉਸ ਦੀ ਛਾਤੀ ਵਿਚ ਲੱਗੇ, ਜਿਸ ਕਾਰਨ ਇਕਲੌਤੇ ਪੁੱਤਰ ਮਹਿਕਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਥਾਣਾ ਮੱਖੂ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਪਰਮਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ |

LEAVE A REPLY

Please enter your comment!
Please enter your name here