30.3 C
Jalandhar
Friday, July 1, 2022
spot_img

ਜਸਪਾਲ ਭੱਟੀ ਚੇਤੇ ਆਏ

ਜਲੰਧਰ : ਮਹਾਰਾਸ਼ਟਰ ਵਿਚ ਚੱਲ ਰਹੇ ਸਿਆਸੀ ਸੰਕਟ ਦਰਮਿਆਨ ਜਸਪਾਲ ਭੱਟੀ ਦੇ ਦੂਰਦਰਸ਼ਨ ਸ਼ੋਅ ‘ਫੁੱਲ ਟੈਨਸ਼ਨ’ ਦੀ ਇਕ ਕਲਿੱਪ ਵਾਇਰਲ ਹੋ ਰਹੀ ਹੈ | ਇਸ ਵਿਚ ਭੱਟੀ ਇਕ ਏਜੰਟ ਦੇ ਕਿਰਦਾਰ ਵਿਚ ਹਨ, ਜਿਹੜਾ ਲੋੜੀਂਦੇ ਵਿਧਾਇਕ ਨਾ ਹੋਣ ਦੇ ਬਾਵਜੂਦ ਸਰਕਾਰ ਬਣਾਉਣ ਦੀ ਇੱਛਾ ਰੱਖਣ ਵਾਲੇ ਸਿਆਸਤਦਾਨਾਂ ਲਈ ਵਿਧਾਇਕ ਖਰੀਦਣ ਦਾ ਕੰਮ ਕਰਦਾ ਹੈ |
ਕਲਿੱਪ ਦੀ ਸ਼ੁਰੂਆਤ ਵਿਚ ਭੱਟੀ ਸਿਆਸਤਦਾਨਾਂ ਨੂੰ ਪੁੱਜਦੇ ਹਨ ਕਿ ਤੁਹਾਨੂੰ ਕਿੰਨੇ ਵਿਧਾਇਕਾਂ ਦੀ ਲੋੜ ਹੈ | ਫਿਰ ਉਹ ਆਪਣੇ ਸਹਾਇਕ ਨੂੰ ਕਹਿੰਦੇ ਹਨ ਕਿ ਉਸ ਗਾਹਕ ਦਾ ਮਾਮਲਾ ਦੇਖ, ਜਿਸ ਨੂੰ 40 ਵਿਧਾਇਕਾਂ ਦੀ ਲੋੜ ਹੈ | ਫਿਰ ਭੱਟੀ ਤੇ ਸਿਆਸਤਦਾਨ ਪ੍ਰਤੀ ਵਿਧਾਇਕ ਦੀ ‘ਕੀਮਤ’ ਬਾਰੇ ਗੱਲ ਕਰਦੇ ਹਨ | ਜਦੋਂ ਭੱਟੀ ਕਹਿੰਦੇ ਹਨ ਕਿ ਇਕ ਵਿਧਾਇਕ ਕਰੀਬ 50 ਲੱਖ ਰੁਪਏ ਦਾ ਪਵੇਗਾ ਤਾਂ ਸਿਆਸਤਦਾਨ ਡੌਰ-ਭੌਰ ਹੋ ਜਾਂਦੇ ਹਨ, ਪਰ ਫਿਰ ਵੀ ਉਹ ਸਰਕਾਰ ਬਣਾਉਣ ਲਈ ਏਨੀ ਰਕਮ ਦੇਣ ਲਈ ਤਿਆਰ ਹੋ ਜਾਂਦੇ ਹਨ | (ਪਿਛੋਕੜ ਵਿਚ ਕੰਪਨੀ ਦਾ ਬੋਰਡ ‘ਸੇਲ ਪਰਚੇਜ਼ ਆਫ ਐੱਮ ਐੱਲ ਏਜ਼’ ਲੱਗਾ ਹੈ) | ਤਾਂ ਵੀ, ਜਦੋਂ ਸਿਆਸਤਦਾਨ ਭੱਟੀ ਨੂੰ ਪੈਸੇ ਦੇਣ ਬਾਰੇ ਸੋਚ ਰਹੇ ਹੁੰਦੇ ਹਨ, ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਆਪਣੇ 40 ਵਿਧਾਇਕ ਦੂਜੀ ਪਾਰਟੀ ਵਿਚ ਚਲੇ ਗਏ ਹਨ | ਫਿਰ ਦਿਖਾਇਆ ਜਾਂਦਾ ਹੈ ਕਿ ਉਨ੍ਹਾਂ 40 ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਭੱਟੀ ਨੇ ਹੀ ਪੈਸੇ ਦਿੱਤੇ ਸੀ | ਇਹ ਵੀਡੀਓ ਉਦੋਂ ਵਾਇਰਲ ਹੋਈ ਹੈ, ਜਦੋਂ ਊਧਵ ਠਾਕਰੇ ਵਿਰੁੱਧ ਬਗਾਵਤ ਕਰਨ ਵਾਲੇ ਸੀਨੀਅਰ ਸ਼ਿਵ ਸੈਨਾ ਆਗੂ ਨੇ ਆਪਣੇ ਨਾਲ 40 ਵਿਧਾਇਕ ਹੋਣ ਦਾ ਦਾਅਵਾ ਕੀਤਾ |
ਇਕ ਯੂਜ਼ਰ ਨੇ ਕਲਿੱਪ ਸ਼ੇਅਰ ਕਰਦਿਆਂ ਕਿਹਾ ਕਿ ਜਸਪਾਲ ਭੱਟੀ ਨੇ ਇਹ 15 ਸਾਲ ਪਹਿਲਾਂ ਦਿਖਾਇਆ ਸੀ, ਉਦੋਂ ਤੋਂ ਹੁਣ ਤੱਕ ਕੁਝ ਨਹੀਂ ਬਦਲਿਆ | ਅਰੁੰੰਧਤੀ ਰਾਏ ਨੇ ਟਿੱਪਣੀ ਕੀਤੀ, ਜਸਪਾਲ ਭੱਟੀ ਦੂਰਅੰਦੇਸ਼ ਸਨ |

Related Articles

LEAVE A REPLY

Please enter your comment!
Please enter your name here

Latest Articles