ਸੋਨੀਪਤ : ਝੱਜਰ-ਮੇਰਠ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਰਾਤ ਕਾਰ ਡਿਵਾਈਡਰ ਨਾਲ ਟਕਰਾਅ ਕੇ ਅੱਗ ਫੜ ਗਈ | ਨਤੀਜੇ ਵਜੋਂ ਐੱਮ ਬੀ ਬੀ ਐੱਸ ਦੇ 3 ਵਿਦਿਆਰਥੀਆਂ ਦੀ ਮੌਕੇ ‘ਤੇ ਮੌਤ ਹੋ ਗਈ | ਇਨ੍ਹਾਂ ਦੀ ਪਛਾਣ ਨਾਰਨੌਲ ਦੇ ਪੁਲਕਿਤ, ਰਿਵਾੜੀ ਦੇ ਸੰਦੇਸ਼ ਤੇ ਗੁਰੂਗਰਾਮ ਦੇ ਰੋਹਿਤ ਵਜੋਂ ਹੋਈ ਹੈ | ਇਹ ਪੀ ਜੀ ਆਈ ਰੋਹਤਕ ਵਿਚ ਐੱਮ ਬੀ ਬੀ ਐੱਸ ਦੇ ਤੀਜੇ ਸਾਲ ਦੇ ਵਿਦਿਆਰਥੀ ਸਨ | ਐੱਮ ਬੀ ਬੀ ਐੱਸ ਦੇ ਇਨ੍ਹਾਂ ਨਾਲ ਜਾ ਰਹੇ 3 ਹੋਰ ਵਿਦਿਆਰਥੀ ਅੰਕਿਤ, ਨਰਬੀਰ ਤੇ ਸੋਮਬੀਰ ਗੰਭੀਰ ਜ਼ਖਮੀ ਹੋ ਗਏ | ਇਹ ਰੋਹਤਕ ਤੋਂ ਹਰਿਦੁਆਰ ਜਾ ਰਹੇ ਸਨ |