ਕੋਲਕਾਤਾ : ਪੱਛਮੀ ਬੰਗਾਲ ਦੀਆਂ 73,887 ਗ੍ਰਾਮ ਪੰਚਾਇਤ ਸੀਟਾਂ ’ਚੋਂ 64,874 ’ਤੇ ਸ਼ਨੀਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। ਬਾਕੀ 9,013 ਸੀਟਾਂ ’ਤੇ ਉਮੀਦਵਾਰਾਂ ਨੂੰ ਨਿਰਵਿਰੋਧ ਚੁਣ ਲਿਆ ਗਿਆ ਸੀ। ਨਿਰਵਿਰੋਧ ਚੁਣੇ ਜਾਣ ਵਾਲੇ ਉਮੀਦਵਾਰਾਂ ’ਚ ਸਭ ਤੋਂ ਜ਼ਿਆਦਾ 8,874 ਤਿ੍ਰਣਮੂਲ ਕਾਂਗਰਸ ਤੋਂ ਹਨ। ਚੋਣਾਂ ਦੇ ਨਤੀਜੇ 11 ਜੁਲਾਈ ਨੂੰ ਆਉਣਗੇ।
ਪੱਛਮੀ ਬੰਗਾਲ ਦੀਆਂ ਪੰਚਾਇਤ ਚੋਣਾਂ ’ਚ ਕਾਨੂੰਨ ਵਿਵਸਥਾ ਪਾਣੀ ਮੰਗਦੀ ਰਹੀ। ਵੋਟਿੰਗ ’ਚ ਦਿਨ ਭਰ ਹਮਲੇ, ਬੰਬਾਰੀ, ਗੋਲੀਬਾਰੀ ਅਤੇ ਚਾਕੂਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆ। ਵੋਟਿੰਗ ਵਿਚਾਲੇ ਹਿੰਸਾ ’ਚ ਘੱਟੋ-ਘੱਟ 15 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਆਲਮ ਇਸ ਤਰ੍ਹਾਂ ਦਾ ਰਿਹਾ ਕਿ ਕਈ ਥਾਵਾਂ ’ਤੇ ਬੈਲਟ ਪੇਪਰ ਲੁੱਟ ਲੈ ਗਏ ਜਾਂ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਕੂਚ ਬਿਹਾਰ ’ਚ ਤਾਂ ਇੱਕ ਨੌਜਵਾਨ ਬੈਲਟ ਬਾਕਸ ਹੀ ਚੁੱਕ ਕੇ ਭੱਜ ਗਿਆ। ਪੰਜ ਜ਼ਿਲ੍ਹਿਆਂ ’ਚ ਹਿੰਸਾ ਦੌਰਾਨ 15 ਲੋਕਾਂ ਦੇ ਮਰਨ ਦੀ ਖ਼ਬਰ ਹੈ। ਮਰਨ ਵਾਲਿਆ ’ਚ 8 ਟੀ ਐੱਮ ਸੀ ਦੇ ਵਰਕਰ, ਇੱਕ ਕਾਂਗਰਸ ਵਰਕਰ, ਤਿੰਨ ਸੀ ਪੀ ਆਈ ਐੱਮ ਵਰਕਰ, ਇੱਕ ਭਾਜਪਾ ਉਮੀਦਵਾਰ ਦਾ ਪੋ�ਿਗ ਏਜੰਟ, ਇੱਕ ਆਈ ਐੱਸ ਐੱਫ ਅਤੇ ਇੱਕ ਆਜ਼ਾਦ ਉਮੀਦਵਾਰ ਦਾ ਪੋ�ਿਗ ਏਜੰਟ ਸ਼ਾਮਲ ਹਨ।
ਟੀ ਐੱਮ ਸੀ ਮੁਤਾਬਕ ਸ਼ਨੀਵਾਰ ਸਵੇਰੇ ਮੁਰਸ਼ੀਦਾਬਾਦ ਦੇ ਬੇਲਡਾਂਗਾ ਅਤੇ ਕੂਚਬਿਹਾਰ ਦੇ ਤੂਫਾਨਗੰਜ ’ਚ ਦੋ ਪਾਰਟੀ ਵਰਕਰਾਂ, ਜਦਕਿ ਮਾਲਦਾ ਦੇ ਮਾਨਿਕ ਚੌਕ ’ਚ ਟੀ ਐੱਮ ਸੀ ਨੇਤਾ ਦੇ ਰਿਸ਼ਤੇਦਾਰ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰੇਜੀਨਗਰ ਅਤੇ ਖਾਰਗ੍ਰਾਮ ’ਚ ਦੋ ਵਰਕਰਾਂ ਮਾਰੇ ਗਏ ਸਨ। ਕੁੱਲ ਮਿਲਾ ਕੇ ਅੱਠ ਵਰਕਰ ਮਾਰੇ ਗਏ। ਮੁਰਸ਼ੀਦਾਬਾਦ ਦੇ ਰੇਜੀਨਗਰ ’ਚ ਯਾਸਮੀਨ ਐੱਸ ਕੇ ਨਾਂਅ ਦੇ ਕਾਂਗਰਸ ਵਰਕਰ ਦਾ ਕਤਲ ਕਰ ਦਿੱਤਾ ਗਿਆ। ਉਥੇ ਹੀ ਪੂਰਬੀ ਬਰਦਵਾਨ ’ਚ ਸ਼ੁੱਕਰਵਾਰ ਰਾਤ 32 ਸਾਲਾ ਸੀ ਪੀ ਆਈ (ਐੱਮ) ਵਰਕਰ ਰਜਿਬੁਲ ਹੱਕ ਨੂੰ ਗੋਲੀ ਮਾਰ ਦਿੱਤੀ ਗਈ। ਸ਼ਨੀਵਾਰ ਸਵੇਰੇ ਉਸ ਨੇ ਕੋਲਕਾਤਾ ਦੇ ਐੱਨ ਆਰ ਐੱਸ ਮੈਡੀਕਲ ਕਾਲਜ ’ਚ ਦਮ ਤੋੜ ਦਿੱਤਾ।
ਉਤਰੀ 24 ਪਰਗਨਾ ਦੇ ਪੀਰਗਾਛਾ ’ਚ ਇੱਕ ਆਜ਼ਾਦ ਉਮੀਦਵਾਰ ਦੇ ਬੂਥ ਏਜੰਟ ਅਬਦੁੱਲਾ ਦੀ ਹੱਤਿਆ ਕਰ ਦਿੱਤੀ ਗਈ। ਜਦਕਿ ਕੂਚਬਿਹਾਰ ਦੇ ਫਲਿਮਾਰੀ ’ਚ ਸ਼ਨੀਵਾਰ ਸਵੇਰੇ ਭਾਜਪਾ ਦੇ ਪੋ�ਿਗ ਏਜੰਟ ਮਾਧਵ ਵਿਸ਼ਵਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਨਾਦੀਆ ਜ਼ਿਲ੍ਹੇ ਦੇ ਹਰੀਨਘਾਟਾ ਇਲਾਕੇ ’ਚ ਟੀ ਐੱਮ ਸੀ ਵਿਚਾਲੇ ਝੜਪ ’ਚ ਆਈ ਐੱਸ ਐੱਫ ਵਰਕਰ ਦੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ 48 ਸਾਲਾ ਸਾਈਦੁਲ ਸ਼ੇਖ ਦੇ ਤੌਰ ’ਤੇ ਹੋਈ। ਬੰਗਾਲ ਦੀਆਂ ਕੁਝ ਸੀਟਾਂ ’ਤੇ ਕਾਂਗਰਸ-ਸੀ ਪੀ ਐੱਮ ਨੇ ਇੱਕ ਦੂਜੇ ਖਿਲਾਫ਼ ਉਮੀਦਵਾਰ ਨਹੀਂ ਉਤਾਰੇ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਟੀ ਐੱਮ ਸੀ ਨਾਲ ਕੋਈ ਮੁਕਾਬਲਾ ਨਾ ਕਰਦੇ ਹੋਏ ਆਪਣੇ ਉਮੀਦਵਾਰ ਇਸ ਚੋਣ ’ਚ ਨਹੀਂ ਉਤਾਰੇ। ਐੱਨ ਪੀ ਪੀ ਨੇ ਵੀ ਕੋਈ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਸੱਤਾਧਾਰੀ ਤਿ੍ਰਣਮੂਲ ਕਾਂਗਰਸ ਜ਼ਿਲ੍ਹਾ ਕੌਂਸਲ ਦੀਆਂ ਸਾਰੀਆਂ 928 ਸੀਟਾਂ, ਪੰਚਾਇਤ ਸੰਮਤੀ ਦੀਆ 9,419 ਸੀਟਾਂ ਅਤੇ ਗ੍ਰਾਮ ਪੰਚਾਇਤਾਂ ਦੀਆ 61,591 ਸੀਟਾਂ ’ਤੇ ਚੋਣ ਲੜ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ 897 ਜ਼ਿਲ੍ਹਾ ਕੌਂਸਲ, ਪੰਚਾਇਤ ਸੰਮਤੀ ਦੀਆਂ 7032 ਸੀਟਾਂ ਅਤੇ ਗ੍ਰਾਮ ਪੰਚਾਇਤ ਦੀਆਂ 38,475 ਸੀਟਾਂ ’ਤੇ ਉਮੀਦਵਾਰ ਉਤਾਰੇ ਹਨ। ਮਾਰਕਸਵਾਦੀ ਕਮਿਊਨਿਸਟ ਪਾਰਟੀ 747 ਜ਼ਿਲ੍ਹਾ ਕੌਂਸਲ, ਪੰਚਾਇਤ ਸੰਮਤੀ ਦੀਆਂ 6752 ਸੀਟਾਂ ਅਤੇ ਗ੍ਰਾਮ ਪੰਚਾਇਤ ਦੀਆ 35411 ਸੀਟਾਂ ’ਤੇ ਚੋਣ ਲੜ ਰਹੀ ਹੈ। ਕਾਂਗਰਸ 644 ਜ਼ਿਲ੍ਹਾ ਕੌਂਸਲ ਸੀਟਾਂ, ਪੰਚਾਇਤ ਸੰਮਤੀ ਦੀਆਂ 2197 ਸੀਟਾਂ ਅਤੇ ਗ੍ਰਾਮ ਪੰਚਾਇਤ ਦੀਆਂ 11,774 ਸੀਟਾਂ ’ਤੇ ਚੋਣ ਲੜ ਰਹੀ ਹੈ। ਚੋਣਾਂ ਲਈ ਸੂਬਾ ਪੁਲਸ ਦੇ 70,000 ਮੁਲਾਜ਼ਮਾਂ ਦੇ ਨਾਲ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 600 ਕੰਪਨੀਆਂ ਤਾਇਨਾਤ ਕੀਤੀਆ ਗਈਆਂ। ਪੱਛਮੀ ਬੰਗਾਲ ਦੀਆਂ ਪੇਂਡੂ ਇਲਾਕਿਆਂ ਦੀਆਂ 73887 ਸੀਟਾਂ ’ਤੇ 5.67 ਕਰੋੜ ਲੋਕ 2.06 ਲੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਤਿ੍ਰਣਮੂਲ ਕਾਂਗਰਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਠ ਜੂਨ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ 27 ਲੋਕਾਂ ਦੀ ਮੌਤ ਹੋਈ ਹੈ ਅਤੇ ਉਨ੍ਹਾਂ ’ਚੋਂ 17 ਤਿ੍ਰਣਮੂਲ ਕਾਂਗਰਸ ਦੇ ਹਨ, ਜੋ ਕੁੱਲ ਮੌਤਾਂ ਦਾ 60 ਫੀਸਦੀ ਤੋਂ ਜ਼ਿਆਦਾ ਹੈ। ਉਨ੍ਹਾ ਕਿਹਾ ਕਿ ਜੇਕਰ ਤਿ੍ਰਣਮੂਲ ਸਹੀ ਮਾਇਨੇ ’ਚ ਹਿੰਸਾ ਭੜਕਾ ਰਹੀ ਹੁੰਦੀ, ਜਿਸ ਤਰ੍ਹਾਂ ਮੀਡੀਆ ’ਚ ਦੋਸ਼ ਲਾਇਆ ਜਾ ਰਿਹਾ ਹੈ, ਤਾਂ ਉਨ੍ਹਾਂ ਦੇ ਆਪਣੇ ਵਰਕਰਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਵੇਗਾ ਅਤੇ ਉਨ੍ਹਾਂ ਦੀ ਹੱਤਿਆ ਕਿਉਂ ਕੀਤੀ ਜਾਵੇਗੀ? ਵਿਰੋਧੀਆਂ ਨੇ ਹਾਰ ਮੰਨ ਲਈ ਹੈ ਅਤੇ ਹੁਣ ਮੀਡੀਆ ’ਚ ਆਪਣੇ ਸਹਿਯੋਗੀਆਂ ਦਾ ਇਸਤੇਮਾਲ ਕਰਦੇ ਹੋਏ ਇਸ ਕਹਾਣੀ ਨੂੰ ਆਕਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਿੰਸਾ ਨੇ ਚੋਣਾਂ ਨੂੰ ਕਿਸ ਤਰ੍ਹਾਂ ਪ੍ਰਭਾਵਤ ਕੀਤਾ।





