ਇੰਦੌਰ : ਸਥਾਨਕ ਪੁਲਸ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਸਾਬਕਾ ਮੁਖੀ ਐੱਮ ਐੱਸ ਗੋਲਵਾਲਕਰ ਖਿਲਾਫ ਸੋਸ਼ਲ ਮੀਡੀਆ ’ਤੇ ਕਥਿਤ ਵਿਵਾਦਤ ਪੋਸਟ ਸਾਂਝੀ ਕਰਨ ’ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਉਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਆਗੂ ’ਤੇ ਇਸ ਪੋਸਟ ਜ਼ਰੀਏ ‘ਗਲਤ ਜਾਣਕਾਰੀ’ ਫੈਲਾਉਣ ਤੇ ਸਮਾਜਕ ਨਫਰਤ ਦਾ ਮਾਹੌਲ ਸਿਰਜਣ ਦਾ ਦੋਸ਼ ਲਾਇਆ ਹੈ।




