ਟੋਰਾਂਟੋ ’ਚ ਖਾਲਿਸਤਾਨ ਪੱਖੀਆਂ ਖਿਲਾਫ ਪ੍ਰਦਰਸ਼ਨ

0
228

ਟੋਰਾਂਟੋ : ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਹੱਥਾਂ ’ਚ ਤਿਰੰਗਾ ਫੜੀ ਸਨਿੱਚਰਵਾਰ ਆਪਣੇ ਡਿਪਲੋਮੈਟਾਂ ਅਤੇ ਕੌਂਸਲਖਾਨੇ ਦੀ ਸੁਰੱਖਿਆ ਲਈ ਇਥੇ ਕੌਂਸਲਖਾਨੇ ਦੇ ਬਾਹਰ ਖਾਲਿਸਤਾਨ ਪੱਖੀਆਂ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ‘ਭਾਰਤ ਮਾਤਾ ਕੀ ਜੈ’, ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਏੇ। ਇਨ੍ਹਾਂ ਮੈਂਬਰਾਂ ਨੇ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਖਾਲਿਸਤਾਨੀ ਸਿੱਖ ਨਹੀਂ ਹਨ’ ਤੇ ‘ਕੈਨੇਡਾ ਖਾਲਿਸਤਾਨੀ ਕੈਨੇਡੀਅਨ ਦਹਿਸ਼ਗਰਦਾਂ ਦੀ ਹਮਾਇਤ ਬੰਦ ਕਰੇ’ ਲਿਖਿਆ ਸੀ। ਸੁਨੀਲ ਅਰੋੜਾ ਨੇ ਕਿਹਾਅਸੀਂ ਇੱਥੇ ਖਾਲਿਸਤਾਨੀਆਂ ਦਾ ਸਾਹਮਣਾ ਕਰਨ ਲਈ ਕੌਂਸਲਖਾਨੇ ਦੇ ਸਾਹਮਣੇ ਖੜ੍ਹੇ ਹਾਂ। ਅਸੀਂ ਇੱਥੇ ਭਾਰਤ ਅਤੇ ਕੈਨੇਡਾ ਦੀ ਇੱਕਮੁੱਠਤਾ ਲਈ ਹਾਂ।
ਖਾਲਿਸਤਾਨ ਪੱਖੀ ਇਹ ਕਹਿ ਕੇ ਗਲਤ ਜਾਣਕਾਰੀ ਦੇ ਰਹੇ ਹਨ ਕਿ ਉਹ ਸਾਡੇ ਡਿਪਲੋਮੈਟਾਂ ਨੂੰ ਮਾਰ ਦੇਣਗੇ, ਅਸੀਂ ਇਸ ਦੇ ਪੂਰੀ ਤਰ੍ਹਾਂ ਖਿਲਾਫ ਹਾਂ। ਅਨਿਲ ਸਾਰਿੰਗੀ ਨੇ ਕਿਹਾ ਕਿ ਉਹ ਭਾਰਤੀ ਕੌਂਸਲਖਾਨੇ ਦਾ ਸਮਰਥਨ ਕਰਨ ਲਈ ਇਥੇ ਆਏ ਹਨ ਅਤੇ ਭਾਰਤੀ ਡਿਪਲੋਮੈਟਾਂ ਨੂੰ ਦਿੱਤੀ ਖਾਲਿਸਤਾਨੀਆਂ ਦੀ ਧਮਕੀ ਦੇ ਵਿਰੁੱਧ ਖੜ੍ਹੇ ਹਨ।

LEAVE A REPLY

Please enter your comment!
Please enter your name here