37.9 C
Jalandhar
Saturday, July 2, 2022
spot_img

ਵੋਟਰਾਂ ‘ਚ ਉਤਸ਼ਾਹ ਮੱਠਾ ਰਿਹਾ

ਸੰਗਰੂਰ (ਪ੍ਰਵੀਨ ਸਿੰਘ)
ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅਸੈਂਬਲੀ ਦੀ ਚੋਣ ਜਿੱਤਣ ਉਪਰੰਤ ਸੰਗਰੂਰ ਪਾਰਲੀਮੈਂਟ ਸੀਟ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਜ਼ਿਮਨੀ ਚੋਣ ਲਈ ਵੋਟਰਾਂ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਨਜ਼ਰ ਆਇਆ | ਇੱਕ ਮੌਸਮ ਦੀ ਗਰਮਾਹਟ, ਦੂਸਰੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਤੋਂ ਲੋਕਾਂ ਦੀ ਨਾਰਾਜ਼ਗੀ, ਤੀਸਰੇ ਗਾਇਕ ਮੂਸੇ ਵਾਲੇ ਦੇ ਦਿਨ-ਦਿਹਾੜੇ ਹੋਏ ਕਤਲ ਜਿਹੀਆਂ ਵਾਰਦਾਤਾਂ ਕਾਰਨ ਹਲਕਾ ਸੰਗਰੂਰ ਦੇ ਵੋਟਰਾਂ ਦੀ ਵੋਟਾਂ ਵਿੱਚ ਰੁਚੀ ਨਾਂਹ ਦੇ ਬਰਾਬਰ ਰਹੀ | ਸਵੇਰੇ ਮੱਠੀ ਚਾਲ ਨਾਲ ਸ਼ੁਰੂ ਹੋਈ ਵੋਟਾਂ ਦੀ ਰਫਤਾਰ ਬੜੀ ਮੁਸ਼ਕਲ ਨਾਲ ਸ਼ਾਮ ਢਲਦਿਆਂ 35 ਤੋਂ 40 ਫੀਸਦੀ ਤੱਕ ਮਸਾਂ ਅੱਪੜਦੀ ਲੱਗ ਰਹੀ ਸੀ | ਪਿੰਡਾਂ ਅਤੇ ਸ਼ਹਿਰਾਂ ਦਾ ਸਰਵੇ ਕਰਨ ਉਪਰੰਤ ਸ਼ਹਿਰੀ ਵੋਟਰ ਤੇ ਪੇਂਡੂ ਵੋਟਰ ਕਿਸੇ ਦੀ ਵੀ ਰੁਚੀ ਵੋਟ ਪਾਉਣ ਵੱਲ ਪਹਿਲਾਂ ਦੇ ਮੁਕਾਬਲੇ ਕਿਤੇ ਘੱਟ ਨਜ਼ਰ ਆ ਰਹੀ ਸੀ | ਮੌਸਮ ਦੀ ਗਰਮਾਹਟ ਵੀ ਵੋਟ ਪ੍ਰਤੀਸ਼ਤ ਘਟਣ ਦਾ ਇੱਕ ਵੱਡਾ ਕਾਰਨ ਰਹੀ | ਉਂਝ ਭਾਵੇਂ ਜ਼ਿਮਨੀ ਚੋਣ ਵਿੱਚ 16 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਪਰ ਅਸਲ ਚਰਚਾ ਪੂਰੀ ਚੋਣ ਮੁਹਿੰਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ, ਆਪ ਦੇ ਉਮੀਦਵਾਰ ਗੁਰਮੇਲ ਸਿੰਘ, ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ, ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਰਾਜੋਆਣਾ ਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਦੀ ਰਹੀ | 26 ਜੂਨ ਨੂੰ ਨਤੀਜਾ ਆਵੇਗਾ |

Related Articles

LEAVE A REPLY

Please enter your comment!
Please enter your name here

Latest Articles