ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਪਿਛਲੇ ਸਾਲ ਅਗਸਤ ‘ਚ ਰਚੀ ਗਈ : ਪ੍ਰਮੋਦ ਬਾਨ

0
321

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਪਿਛਲੇ ਸਾਲ ਅਗਸਤ ‘ਚ ਹੀ ਰਚੀ ਜਾ ਚੁੱਕੀ ਸੀ | ਇਸ ਦਾ ਸਾਜ਼ਿਸ਼ਘਾੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਸੀ | ਲਾਰੈਂਸ ਨੇ ਪੂਰੀ ਪਲੈਨਿੰਗ ਕੀਤੀ, ਜਿਸ ਨੂੰ ਉਸ ਦੇ ਭਰਾ ਅਨਮੋਲ, ਕੈਨੇਡਾ ਬੈਠੇ ਗੋਲਡੀ ਬਰਾੜ ਅਤੇ ਭਾਣਜੇ ਸਚਿਨ ਨੇ ਅੰਜ਼ਾਮ ਦਿੱਤਾ | ਵੀਰਵਾਰ ਪ੍ਰੈੱਸ ਕਾਨਫਰੰਸ ‘ਚ ਐਂਟੀ ਗੈਂਗਸਟਰ ਟਾਸਕ ਫੋਰਸ (ਜੀ ਟੀ ਐੱਫ) ਦੇ ਏ ਡੀ ਜੀ ਪੀ ਪ੍ਰਮੋਦ ਬਾਨ ਨੇ ਦਾਅਵਾ ਕੀਤਾ ਕਿ ਦੋ ਕਾਤਲ ਦੇਸ਼ ਛੱਡ ਕੇ ਫਰਾਰ ਹੋ ਗਏ ਹਨ | ਉਨ੍ਹਾ ਦੱਸਿਆ ਕਿ ਸਚਿਨ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਫਰਜ਼ੀ ਪਾਸਪੋਰਟ ਬਣਾ ਕੇ ਫਰਾਰ ਹੋ ਚੁੱਕੇ ਹਨ | ਸਚਿਨ ਬਿਸ਼ਨੋਈ ਨੇ ਤਿਲਕ ਰਾਜ ਦੇ ਨਾਂਅ ‘ਤੇ ਪਾਸਪੋਰਟ ਬਣਵਾਇਆ ਅਤੇ ਅਨਮੋਲ ਬਿਸ਼ਨੋਈ ਨੇ ਭਾਨੂੰ ਪ੍ਰਤਾਪ ਦੇ ਨਾਂਅ ‘ਤੇ ਪਾਸਪੋਰਟ ਬਣਵਾਇਆ | ਇਹ ਦੋਵੇਂ ਅਪ੍ਰੈਲ ‘ਚ ਹੀ ਦੇਸ਼ ਛੱਡ ਕੇ ਫਰਾਰ ਹੋ ਗਏ ਸਨ | ਸਚਿਨ ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ, ਉਸ ਵਿੱਚ ਕੋਈ ਸੱਚਾਈ ਨਹੀਂ | ਇਹ ਪੂਰੀ ਜਾਂਚ ਨੂੰ ਭਟਕਾਉਣ ਲਈ ਗਲਤ ਸੂਚਨਾ ਦਿੱਤੀ ਸੀ |
ਡੀ ਜੀ ਪੀ ਨੇ ਕਿਹਾ ਕਿ ਪਹਿਲਾਂ ਵੀ ਮੂਸੇਵਾਲਾ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਫ਼ਲਤਾ ਨਹੀਂ ਮਿਲੀ¢ਇਸ ਵਾਰ ਸ਼ੂਟਰ ਤਿੰਨ ਦਿਨ ਪਹਿਲਾਂ 25 ਮਈ ਨੂੰ ਹੀ ਮੂਸੇਵਾਲਾ ਦੇ ਪਿੰਡ ਪਹੁੰਚ ਗਏ ਸਨ | ਕਤਲ ਕਾਂਡ ਵਿਚ ਏ ਕੇ ਸੀਰੀਜ਼ ਦੇ ਹਥਿਆਰ ਵਰਤੇ ਗਏ ਸਨ | ਕੁਝ ਹਥਿਆਰ ਸ਼ੂਟਰ ਪਹਿਲਾਂ ਹੀ ਨਾਲ ਲੈ ਕੇ ਆਏ ਸਨ ਤੇ ਕੁਝ ਉਨ੍ਹਾਂ ਨੂੰ ਉਥੇ ਮੁਹੱਈਆ ਕਰਵਾਏ ਗਏ | ਇਸ ਦੇ ਨਾਲ ਹੀ ਬਲੈਕ ਬਲੈਰੋ ਤੇ ਕਰੋਲਾ ਕਾਰ ਵੀ ਪਹੁੰਚ ਗਈ ਸੀ¢
ਕੇਕੜੇ ਦੇ ਨਾਲ ਇਕ ਹੋਰ ਵਿਅਕਤੀ ਨੇ ਤਿੰਨ ਵਾਰ ਮੂਸੇਵਾਲਾ ਦੀ ਰੇਕੀ ਕੀਤੀ ਗਈ¢ ਪਿ੍ਆਵਰਤ ਇਸ ਸਾਰੇ ਮਡਿਊਲ ਨੂੰ ਲੀਡ ਕਰ ਰਿਹਾ ਸੀ | ਬਾਨ ਦਾ ਕਹਿਣਾ ਹੈ ਕਿ ਜਲਦ ਹੀ ਪਿ੍ਆਵਰਤ ਦੀ ਪੁੱਛਗਿੱਛ ਵੀ ਕਰਾਂਗੇ | ਇਸ ਲਈ ਟੀਮ ਦਿੱਲੀ ਭੇਜ ਦਿੱਤੀ ਗਈ ਹੈ | ਐੱਸ ਆਈ ਟੀ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਵੀਡੀਓ ਕਾਲ ਜ਼ਰੀਏ ਇਸ ਘਟਨਾ ਲਈ ਨਿਰਦੇਸ਼ ਦੇ ਰਿਹਾ ਸੀ | ਸਚਿਨ ਵੱਲੋਂ ਕੀਤੀ ਗਈ ਕਾਲ ਕੇ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ, ਪੁਲਸ ਨੂੰ ਮਿਸਲੀਡ ਕਰਨ ਲਈ ਕੀਤੀ ਗਈ ਸੀ | ਇਹ ਕਤਲ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਹੋਇਆ ਹੈ |
ਇਸ ਦੌਰਾਨ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਮੂਸੇਵਾਲਾ ਕਤਲ ਕੇਸ ਵਿੱਚ ਗਿ੍ਫ਼ਤਾਰ ਕੀਤੇ ਗਏ ਸ਼ੂਟਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਸ਼ੂਟਰਾਂ ਨੇ ਦੱਸਿਆ ਕਿ ਉਹ ਮੂਸੇਵਾਲਾ ਨੂੰ ਉਸ ਦੇ ਘਰ ਵਿੱਚ ਵੜ ਕੇ ਕਤਲ ਕਰਨ ਵਾਲੇ ਸਨ, ਪਰ ਇਸ ਦੌਰਾਨ ਉਹ ਬਿਨਾਂ ਸੁਰੱਖਿਆ ਕਰਮਚਾਰੀਆਂ ਦੇ ਆਪਣੀ ਥਾਰ ਜੀਪ ‘ਚ ਇਕੱਲਾ ਨਿਕਲਿਆ ਅਤੇ ਨਿਸ਼ਾਨਾ ਬਣਾਉਣ ਦਾ ਕੰਮ ਪੂਰਾ ਹੋ ਗਿਆ | ਗੋਲਡੀ ਨੇ ਫੌਜੀ ਨੂੰ ਇਹ ਟਾਰਗੈਟ ਖਤਮ ਕਰਨ ਦਾ ਜ਼ਿੰਮਾ ਦਿੱਤਾ ਸੀ, ਉਹ ਉਸ ਅਨੁਸਾਰ ਇਸ ਦੀ ਅਗਵਾਈ ਕਰ ਰਿਹਾ ਸੀ¢ ਸਾਰੀ ਯੋਜਨਾ ਨੂੰ ਅਮਲੀ ਜਾਮਾ ਪਾਉਣ ਵਾਲਾ ਪਿ੍ਆਵਰਤ ਉਰਫ ਫੌਜੀ ਹੀ ਸੀ | ਉਸ ਦਾ ਕੱਦ-ਕਾਠ ਚੰਗਾ ਹੋਣ ਕਾਰਨ ਜੇਕਰ ਉਸ ਨੇ ਪੁਲਸ ਦੀ ਵਰਦੀ ਪਾਈ ਹੁੰਦੀ ਤਾਂ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਕੋਈ ਸ਼ੱਕ ਨਾ ਹੁੰਦਾ | ਇਸ ਕਾਰਨ ਉਹ ਆਸਾਨੀ ਨਾਲ ਵਰਦੀ ਵਿੱਚ ਘਰ ਵਿੱਚ ਦਾਖਲ ਹੋ ਜਾਂਦਾ ਸੀ | ਮੂਸੇਵਾਲਾ ਦੇ ਘਰ ਦੀ ਰੇਕੀ ਕਰਨ ਤੋਂ ਬਾਅਦ ਉਸ ਨੇ ਪੰਜਾਬ ਪੁਲਸ ਦੀ ਵਰਦੀ ਦਾ ਵੀ ਇੰਤਜ਼ਾਮ ਕਰ ਲਿਆ ਸੀ |
ਕਤਲ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੇ 15 ਦਿਨਾਂ ਦੌਰਾਨ 9 ਵਾਰ ਉਸ ਦੇ ਘਰ ਦੀ ਰੇਕੀ ਕੀਤੀ ਸੀ | ਰੇਕੀ ਦੌਰਾਨ ਸ਼ੂਟਰਾਂ ਨੇ ਮੂਸੇਵਾਲਾ ਬਾਰੇ ਜ਼ਿਆਦਾਤਰ ਜਾਣਕਾਰੀ ਇਕੱਠੀ ਕਰ ਲਈ ਸੀ¢ ਉਹਨਾਂ ਨੂੰ ਇਹ ਸਭ ਪਤਾ ਸੀ ਕਿ ਉਹ ਕਦੋਂ ਅਤੇ ਕਿੱਥੇ ਆਉਂਦਾ ਹੈ ਅਤੇ ਕਿਸ ਨਾਲ ਜਾਂਦਾ ਹੈ | ਉਨ੍ਹਾਂ ਮੂਸੇਵਾਲਾ ਨੂੰ ਮਿਲਣ ਲਈ ਕੌਣ-ਕੌਣ ਆਉਂਦਾ-ਜਾਂਦਾ ਹੈ, ਇਸ ਬਾਰੇ ਵੀ ਜਾਣਕਾਰੀ ਲੈ ਲਈ ਸੀ¢

LEAVE A REPLY

Please enter your comment!
Please enter your name here