ਮੁਸਲਿਮ ਆਗੂਆਂ ਦੀ ਜਥੇਦਾਰ ਨਾਲ ਮੁਲਾਕਾਤ

0
179

ਅੰਮਿ੍ਰਤਸਰ : ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਨਵੀਂ ਦਿੱਲੀ ਤੋਂ ਆਏ ਵਫਦ ਨੇ ਇੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਵਫਦ ’ਚ ਬੋਰਡ ਦੇ ਤਰਜਮਾਨ ਕਾਸਿਮ ਰਸੂਲ ਇਲਯਾਸ ਅਤੇ ਕਾਰਜਕਾਰਨੀ ਮੈਂਬਰ ਇੰਜੀਨੀਅਰ ਮੁਹੰਮਦ ਸਲੀਮ, ਕਮਾਲ ਫਾਰੂਕੀ ਅਤੇ ਅਬਦੁਸ਼ ਸ਼ਕੂਰ ਮਾਲੇਰਕੋਟਲਾ ਸ਼ਾਮਲ ਸਨ। ਜਨਾਬ ਸ਼ਕੂਰ ਨੇ ਦੱਸਿਆ ਕਿ ਵਫਦ ਦੀ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬੈਠਕ ’ਚ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਤ ਸਾਂਝੇ ਸਿਵਲ ਕੋਡ (ਯੂ ਸੀ ਸੀ) ਦੇ ਲਾਗੂ ਹੋਣ ਮਗਰੋਂ ਧਾਰਮਕ ਤੇ ਹੋਰ ਘੱਟ ਗਿਣਤੀਆਂ ’ਤੇ ਪੈਣ ਵਾਲੇ ਪ੍ਰਭਾਵ ’ਤੇ ਵਿਸਥਾਰਤ ਚਰਚਾ ਕੀਤੀ ਗਈ। ਦੇਸ਼ ਦੇ ਸਿਆਸੀ ਵਾਤਾਵਰਨ ’ਤੇ ਵੀ ਗੱਲਬਾਤ ਹੋਈ। ਜਥੇਦਾਰ ਨੇ ਯੂ ਸੀ ਸੀ ਖਰੜਾ ਸਾਹਮਣੇ ਆਉਣ ਮਗਰੋਂ ਇਸ ਦਾ ਵਿਰੋਧ ਕਰਨ ਦੇ ਸੰਕੇਤ ਦਿੱਤੇ ਅਤੇ ਜੇ ਲੋੜ ਪਈ ਤਾਂ ਸਾਂਝੀ ਨੀਤੀ ਵੀ ਬਣਾਈ ਜਾ ਸਕਦੀ ਹੈ।

LEAVE A REPLY

Please enter your comment!
Please enter your name here