ਨਵੀਂ ਦਿੱਲੀ : ਛੇ ਸਾਲ ਤਕ ਨੀਤੀ ਆਯੋਗ ਦੇ ਸੀ ਈ ਓ ਰਹੇ ਅਮਿਤਾਭ ਕਾਂਤ ਦੇ 30 ਜੂਨ ਨੂੰ ਅਹੁਦਾ ਛੱਡਣ ‘ਤੇ ਉਨ੍ਹਾ ਦੀ ਥਾਂ ਸਾਬਕਾ ਕੇਂਦਰੀ ਸਕੱਤਰ ਪਰਮੇਸ਼ਵਰਨ ਅਈਅਰ (63) ਲੈਣਗੇ, ਜਿਹੜੇ ਸਵੱਛ ਭਾਰਤ ਮਿਸ਼ਨ ਦਾ ਦਿਮਾਗ ਦੱਸੇ ਜਾਂਦੇ ਹਨ | ਕੇਰਲਾ ਕੈਡਰ ਦੇ ਨਈਅਰ ਨੂੰ ਨਵੇਂ ਅਹੁਦੇ ‘ਤੇ ਦੋ ਸਾਲ ਲਈ ਨਿਯੁਕਤ ਕੀਤਾ ਗਿਆ ਹੈ |